ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਨੇ ਰਾਜਨਾਥ ਸਿੰਘ ਨੂੰ ਸਾਰੇ ਧਰਮੀ ਫੌਜੀਆਂ ਦੇ ਸੈਨਿਕ ਲਾਭ ਬਹਾਲ ਕਰਨ ਦੀ ਕੀਤੀ ਅਪੀਲ

By Shanker Badra -- July 28, 2019 10:07 am -- Updated:Feb 15, 2021

ਸ਼੍ਰੋਮਣੀ ਅਕਾਲੀ ਦਲ ਨੇ ਰਾਜਨਾਥ ਸਿੰਘ ਨੂੰ ਸਾਰੇ ਧਰਮੀ ਫੌਜੀਆਂ ਦੇ ਸੈਨਿਕ ਲਾਭ ਬਹਾਲ ਕਰਨ ਦੀ ਕੀਤੀ ਅਪੀਲ :ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਕਾਂਗਰਸ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਹਮਲੇ ਮਗਰੋਂ ਜਜ਼ਬਾਤੀ ਸਦਮਾ ਲੱਗਣ ਕਰਕੇ ਬੈਰਕਾਂ ਛੱਡ ਕੇ ਦੌੜੇ ਉਹਨਾਂ ਧਰਮੀ ਫੌਜੀਆਂ ਦਾ ਕੇਸ ਹਮਦਰਦੀ ਨਾਲ ਵਿਚਾਰਨ ਅਤੇ ਉਹਨਾਂ ਦੇ ਸਾਰੇ ਫੌਜੀ ਲਾਭ ਬਹਾਲ ਕਰਕੇ ਉਹਨਾਂ ਦਾ ਸਮਾਜ ਅੰਦਰ ਮੁੜ ਵਸੇਬਾ ਕਰਨ। ਅਕਾਲੀ ਦਲ ਪ੍ਰਧਾਨ ਅੱਜ ਸਾਂਸਦ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਰੱਖਿਆ ਮੰਤਰੀ ਨੂੰ ਮਿਲੇ ਅਤੇ ਉਹਨਾਂ ਨੂੰ ਇਸ ਸਮੁੱਚੇ ਕੇਸ ਅਤੇ ਇਸ ਮੁੱਦੇ ਉੁੱਤੇ ਸਮੁੱਚੀ ਸਿੱਖ ਸੰਗਤ ਦੇ ਜਜ਼ਬਾਤਾਂ ਤੋਂ ਜਾਣੂ ਕਰਵਾਇਆ।

SAD urges Rajnath to restore all army benefits to Dharmi Faujis ਸ਼੍ਰੋਮਣੀ ਅਕਾਲੀ ਦਲ ਨੇ ਰਾਜਨਾਥ ਸਿੰਘ ਨੂੰ ਸਾਰੇ ਧਰਮੀ ਫੌਜੀਆਂ ਦੇ ਸੈਨਿਕ ਲਾਭ ਬਹਾਲ ਕਰਨ ਦੀ ਕੀਤੀ ਅਪੀਲ

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਹਮਲੇ ਮਗਰੋਂ ਸਿੱਖ ਫੌਜੀਆਂ ਅੰਦਰ ਇੰਨਾ ਜ਼ਿਆਦਾ ਰੋਸ ਪਿਆ ਕਿ ਉਹ ਜਜ਼ਬਾਤੀ ਸਦਮੇ ਦੀ ਹਾਲਤ ਵਿਚ ਰਾਮਗੜ੍ਹ ਕੈਂਟ,ਪੁਣੇ, ਅਲਵਰ, ਬਰੇਲੀ ਅਤੇ ਹੋਰ ਬਹੁਤੀਆਂ ਸਾਰੀਆਂ ਥਾਂਵਾਂ ਉਤੋਂ ਆਪਣੀ ਬੈਰਕਾਂ ਛੱਡ ਕੇ ਦੌੜ ਗਏ। ਉਹਨਾਂ ਕਿਹਾ ਕਿ ਇਹਨਾਂ ਫੌਜੀਆਂ ਦੀ ਨੀਅਤ ਦੇਸ਼ ਧਰੋਹ ਜਾਂ ਗਦਾਰੀ ਕਰਨ ਦੀ ਨਹੀਂ ਸੀ, ਉਹ ਸਿਰਫ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਉਤੇ ਤੋਪਾਂ ਅਤੇ ਟੈਕਾਂ ਨਾਲ ਕੀਤੇ ਹਮਲੇ ਖ਼ਿਲਾਫ ਆਪਣੀ ਜ਼ਖਮੀ ਭਾਵਨਾਵਾਂ ਦਾ ਇਜ਼ਹਾਰ ਕਰ ਰਹੇ ਸਨ।

SAD urges Rajnath to restore all army benefits to Dharmi Faujis ਸ਼੍ਰੋਮਣੀ ਅਕਾਲੀ ਦਲ ਨੇ ਰਾਜਨਾਥ ਸਿੰਘ ਨੂੰ ਸਾਰੇ ਧਰਮੀ ਫੌਜੀਆਂ ਦੇ ਸੈਨਿਕ ਲਾਭ ਬਹਾਲ ਕਰਨ ਦੀ ਕੀਤੀ ਅਪੀਲ

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਹੁਤ ਹੀ ਜਾਂਬਾਜ਼ ਅਤੇ ਅਨੁਸਾਸ਼ਨ-ਪਸੰਦ ਫੌਜੀਆਂ ਵਜੋਂ ਜਾਣੇ ਜਾਂਦੇ ਇਹਨਾਂ ਸੈਨਿਕਾਂ ਨੂੰ ਨਾ ਸਿਰਫ ਫੌਜ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਸਗੋਂ ਸਾਰੇ ਫੌਜੀ ਲਾਭਾਂ ਤੋਂ ਵੀ ਵਾਂਝੇ ਕਰ ਦਿਤਾ ਸੀ।ਉਹਨਾਂ ਕਿਹਾ ਇਸ ਕਾਰਵਾਈ ਸਦਕਾ ਇਹਨਾਂ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਕਠਿਨਾਈਆਂ ਵਿਚੋਂ ਦੀ ਲੰਘਣਾ ਪਿਆ। ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਮੰਗ ਪੱਤਰ ਦੀ ਜਾਣਕਾਰੀ ਦਿੰਦਿਆਂ ਨੇ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ ਬਾਰੇ ਗਹਿਰਾਈ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

SAD urges Rajnath to restore all army benefits to Dharmi Faujis ਸ਼੍ਰੋਮਣੀ ਅਕਾਲੀ ਦਲ ਨੇ ਰਾਜਨਾਥ ਸਿੰਘ ਨੂੰ ਸਾਰੇ ਧਰਮੀ ਫੌਜੀਆਂ ਦੇ ਸੈਨਿਕ ਲਾਭ ਬਹਾਲ ਕਰਨ ਦੀ ਕੀਤੀ ਅਪੀਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਰਾਮੂਲਾ ‘ਚ NIA ਨੇ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 1962, 1965 ਅਤੇ 1971 ਦੀਆਂ ਜੰਗਾਂ ਦੌਰਾਨ 15 ਹਜ਼ਾਰ ਦੇ ਕਰੀਬ ਫੌਜੀ ਜੰਗ ਦੇ ਮੈਦਾਨ ਵਿਚ ਭੱਜ ਗਏ ਸਨ ਪਰ ਬਾਅਦ ਵਿਚ ਉਹਨਾਂ ਨੂੰ ਦੁਬਾਰਾ ਨੌਕਰੀ ਵਿਚ ਲੈ ਲਿਆ ਗਿਆ ਸੀ ਅਤੇ ਉਹਨਾਂ ਨੂੰ ਤਰੱਕੀਆਂ ਵੀ ਮਿਲੀਆਂ ਸਨ। ਸਰਦਾਰ ਬਾਦਲ ਨੇ ਦੇਸ਼ ਦੀਆਂ ਸਾਰੀਆਂ ਜੰਗਾਂ ਦੌਰਾਨ ਸਿੱਖ ਫੌਜੀਆਂ ਵੱਲੋਂ ਵਿਖਾਈ ਅਦੁੱਤੀ ਦਲੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਦੇਸ਼ ਦਾ ਗੌਰਵ ਉੱਚਾ ਕੀਤਾ ਹੈ।ਇਸ ਲਈ ਸਾਨੂੰ ਧਰਮੀ ਫੌਜੀਆਂ ਦਾ ਮਾਮਲਾ ਹਮਦਰਦੀ ਨਾਲ ਵਿਚਾਰਨ ਦੀ ਲੋੜ ਹੈ। ਅਕਾਲੀ ਵਫ਼ਦ ਨੇ ਰੱਖਿਆ ਮੰਤਰੀ ਨੂੰ ਇਸ ਸਮੁੱਚੇ ਕੇਸ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਧਰਮੀ ਫੌਜੀਆਂ ਨੂੰ ਪੈਨਸ਼ਨ ਅਤੇ ਦੂਜੇ ਲਾਭਾਂ ਸਮੇਤ ਸਾਬਕਾ ਸੈਨਿਕਾਂ ਵਾਲੀਆਂ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ ਹਨ ਤਾਂ ਸਿੱਖ ਭਾਈਚਾਰਾ ਉਹਨਾਂ ਦਾ ਬੇਹੱਦ ਸ਼ੁਕਰਗੁਜ਼ਾਰ ਹੋਵੇਗਾ।
-PTCNews

  • Share