ਕਾਂਗਰਸ ਸਰਕਾਰ ਦੇ ਪਾਪਾਂ ਦਾ ਭਰ ਚੁੱਕਿਆ ਘੜਾ : ਬਾਬੂ ਗਰਗ

By Shanker Badra - June 25, 2021 1:06 pm

ਸੰਗਰੂਰ : ਕਾਂਗਰਸੀ ਵਿਧਾਇਕਾਂ ( Congress MLAs ) ਦੇ ਕਾਕਿਆਂ ਨੂੰ ਪਹਿਲ ਦੇ ਅਧਾਰ 'ਤੇ ਨੌਕਰੀਆਂ ਦੇ ਕੇ ਯੋਗ ਨੌਜਵਾਨਾਂ ਨੂੰ ਅੱਖੋਂ ਪਰੋਖੇ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (SAD Protest ) 25 ਜੂਨ ਨੂੰ ਕੈਪਟਨ ਸਰਕਾਰ ਵਿਰੁੱਧ ਘੜਾ ਭੰਨ ਪ੍ਰਦਰਸ਼ਨ ਕਰੇਗਾ। ਇਹ ਪ੍ਰਦਰਸ਼ਨ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਵਿਖੇ ਕੀਤਾ ਜਾਵੇਗਾ

ਕਾਂਗਰਸ ਸਰਕਾਰ ਦੇ ਪਾਪਾਂ ਦਾ ਭਰ ਚੁੱਕਿਆ ਘੜਾ : ਬਾਬੂ ਗਰਗ

ਪੜ੍ਹੋ ਹੋਰ ਖ਼ਬਰਾਂ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ  

SAD Protest :ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੇ ਦੱਸਿਆ ਕਿ ਕੈਪਟਨ ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ ,ਜਿਸ ਕਾਰਨ ਇਹ ਸਰਕਾਰ ਆਪ ਹੁਦਰੀਆਂ 'ਤੇ ਉਤਰ ਆਈ ਹੈ।

ਕਾਂਗਰਸ ਸਰਕਾਰ ਦੇ ਪਾਪਾਂ ਦਾ ਭਰ ਚੁੱਕਿਆ ਘੜਾ : ਬਾਬੂ ਗਰਗ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ : ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਸੱਤ ਪਿੰਡਾਂ 'ਚ ਲੱਗਿਆ ਮੁਕੰਮਲ ਲੌਕਡਾਊਨ

SAD Protest : ਉਹਨਾਂ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਸੜਕਾਂ ਦੀ ਖ਼ਾਕ ਛਾਣ ਰਹੇ ਨੇ, ਕੱਚੇ ਮੁਲਾਜ਼ਮ ਸੜਕਾਂ ਤੇ ਰੁਲ ਰਹੇ ਹਨ, ਕੋਈ ਰੋਜ਼ਗਾਰ ਖ਼ਾਤਰ ਨਹਿਰਾਂ ਵਿਚ ਛਾਲਾਂ ਮਾਰ ਰਿਹਾ ਹੈ, ਕੋਈ ਜ਼ਹਿਰ ਨਿਗਲ ਰਿਹਾ ਹੈ ਪਰ ਦੂਜੇ ਪਾਸੇ ਕਰੋੜਪਤੀ ਕਾਂਗਰਸੀ ਵਿਧਾਇਕਾਂ ਦੇ ਕਾਕਿਆਂ ਨੂੰ ਤਰਸ ਦੇ ਅਧਾਰ 'ਤੇ ਸਰਕਾਰ ਵਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

-PTCNews

adv-img
adv-img