Wed, Apr 24, 2024
Whatsapp

ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'

Written by  Jashan A -- May 20th 2019 05:18 PM
ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'

ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'

ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ',ਚੰਡੀਗੜ੍ਹ: ਪੰਜਾਬ 'ਚ ਮੌਜੂਦਾ ਕਾਂਗਰਸ ਸਰਕਾਰ 'ਚ ਲਗਾਤਾਰ ਘਮਾਸਾਨ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਪਾਰਟੀ 'ਚ ਇੱਕ ਵਾਰ ਫਿਰ ਬਗਾਵਤੀ ਸੁਰ ਛਿੜ ਗਏ ਹਨ। ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਜੰਗ ਛਿੜ ਗਈ ਹੈ। [caption id="attachment_297998" align="aligncenter" width="300"]sdh ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'[/caption] ਹੋਰ ਪੜ੍ਹੋ:ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਘਿਰੇ ਵਿਵਾਦਾਂ ‘ਚ, ਕਟਿਹਾਰ ‘ਚ ਦਿੱਤੇ ਬਿਆਨ ਦੀ ਚੋਣ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਪੰਜਾਬ ਦੇ ਮੰਤਰੀ ਸਿੱਧੂ ਦੇ ਖਿਲਾਫ ਹੋ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਿੱਧੂ ਖਿਲਾਫ ਦਿਲੀ ਭੜਾਸ ਕੱਢਦਿਆਂ ਕਿਹਾ ਹੈ ਕਿ ਸਿਆਸਤ ਸਿੱਧੂ ਦੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਉਸ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਬੈਠਣਾ ਚਾਹੀਦਾ ਹੈ। [caption id="attachment_297999" align="aligncenter" width="300"]sdh ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'[/caption] ਉਹਨਾਂ ਕਿਹਾ ਕਿ ਜੇਕਰ ਸਿੱਧੂ ਨੂੰ ਕੈਪਟਨ ਪਸੰਦ ਨਹੀਂ ਤਾਂ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਧੂ ਨੂੰ ਕੈਬਿਨਟ ਮੰਤਰੀ ਬਣਾ ਕੇ ਗਲਤੀ ਕੀਤੀ ਹੈ। ਉਥੇ ਹੀ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਸਿੱਧੂ ਜੋੜੇ ਦੀ ਪਾਰਟੀ 'ਚੋਂ ਛੁੱਟੀ ਕਰਨੀ ਚਾਹੀਦੀ ਹੈ। ਹੋਰ ਪੜ੍ਹੋ:ਏਸ਼ੀਆਈ ਚੈੰਪੀਅੰਸ ਟ੍ਰਾਫ਼ੀ: ਜਪਾਨ ਦੇ ਖਿਲਾਫ ਫਾਈਨਲ ‘ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਹਾਕੀ ਟੀਮ [caption id="attachment_298000" align="aligncenter" width="300"]sdh ਬ੍ਰਹਮ ਮਹਿੰਦਰਾ ਤੋਂ ਬਾਅਦ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਭੜਾਸ, ਕਿਹਾ- 'ਅਗਲੀ ਕੁਰਸੀ 'ਤੇ ਬਿਠਾ ਕੇ ਸਾਡੇ ਤੋਂ ਹੀ ਹੋਈ ਗ਼ਲਤੀ'[/caption] ਜ਼ਿਕਰ ਏ ਖਾਸ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਹਾਲ ਹੀ ਵਿਚ ਦਿੱਤੇ ਗਏ ਵਿਵਾਦਤ ਤੇ ਬਾਗੀਆਨਾ ਬਿਆਨਾਂ ਜਿਸ ਵਿਚ ਉਨ੍ਹਾਂ ਆਪਣੀ ਪਤਨੀ ਨਵਜੋਤ ਕੌਰ ਨੂੰ ਟਿਕਟ ਨਾ ਦਿੱਤੇ ਜਾਣ ਲਈ ਮੁੱਖ ਮੰਤਰੀ ਨੂੰ ਜਿੰਮੇਵਾਰ ਦੱਸਿਆ ਸੀ, ਜਿਸ 'ਤੇ ਭੜਕੇ ਕੈਪਟਨ ਨੇ ਸਿੱਧੂ ਨੂੰ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਆਪਣੀ ਗੈਰ ਜਿੰਮੇਵਾਰਾਨਾ ਬਿਆਨਬਾਜੀ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। -PTC News


Top News view more...

Latest News view more...