ਹੋਰ ਖਬਰਾਂ

ਸਾਦਿਕ: ਚੜਦੀ ਸਵੇਰ ਔਰਤਾਂ ਦੇ ਝੁੰਡ ਨੇ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਤੀ ਲੱਖਾਂ ਦੀ ਚੋਰੀ

By Jashan A -- November 28, 2019 4:16 pm

ਸਾਦਿਕ: ਚੜਦੀ ਸਵੇਰ ਔਰਤਾਂ ਦੇ ਝੁੰਡ ਨੇ ਕੱਪੜਿਆਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਤੀ ਲੱਖਾਂ ਦੀ ਚੋਰੀ,ਸਾਦਿਕ: ਫਰੀਦਕੋਟ ਦੇ ਕਸਬਾ ਸਾਦਿਕ 'ਚ ਇੱਕ ਕੱਪੜੇ ਦੀ ਦੁਕਾਨ 'ਤੇ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਜੰਡ ਸਾਹਿਬ ਵਾਲੀ ਸੜਕ 'ਤੇ ਕੱਪੜਿਆਂ ਦੀ ਦੁਕਾਨ ਮੌਜੂਦ ਹੈ।

Chorਮਿਲੀ ਜਾਣਕਾਰੀ ਮੁਤਾਬਕ ਜਾਣਕਾਰੀ ਔਰਤਾਂ ਦੇ ਇਕ ਝੁੰਡ ਨੇ ਦੁਕਾਨ ਦਾ ਸ਼ਟਰ ਤੋੜ ਕੇ ਸਵੇਰੇ 5 ਵਜੇ ਤੋਂ ਸਾਢੇ ਪੰਜ ਵਜੇ ਤੱਕ ਚੋਰੀ ਦੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਦੌਰਾਨ ਉਹ ਲੱਖਾਂ ਰੁਪਏ ਦੇ ਕੀਮਤੀ ਕੱਪੜੇ ਚੋਰੀ ਕਰਕੇ ਲੈ ਗਈਆਂ।

ਹੋਰ ਪੜ੍ਹੋ: ਸਰਪੰਚ ਦੀ ਪਹਿਲਾ ਕੀਤੀ ਕੁੱਟ-ਮਾਰ, ਫਿਰ ਕੀਤਾ ਅਜਿਹਾ ਕੰਮ !!

Chorਜਦੋਂ ਦੁਕਾਨ ਮਾਲਕ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

  • Share