ਸਾਦਿਕ: 4 ਦਿਨਾਂ ਤੋਂ ਲਾਪਤਾ ਸੀ ਨੌਜਵਾਨ, ਲਾਸ਼ ਨਹਿਰ ‘ਚੋਂ ਹੋਈ ਬਰਾਮਦ

ਸਾਦਿਕ: 4 ਦਿਨਾਂ ਤੋਂ ਲਾਪਤਾ ਸੀ ਨੌਜਵਾਨ, ਲਾਸ਼ ਨਹਿਰ ‘ਚੋਂ ਹੋਈ ਬਰਾਮਦ,ਸਾਦਿਕ: ਫਰੀਦਕੋਟ ਦੇ ਕਸਬਾ ਸਾਦਿਕ ਦੇ ਨੇੜਲੇ ਪਿੰਡ ਘੁੱਦੂਵਾਲਾ ਦਾ ਰਹਿਣ ਵਾਲਾ ਨੌਜਵਾਨ ਗੁਰਬਚਨ ਸਿੰਘ ਉਰਫ ਲਾਡੀ ਪਿਛਲੇ 4 ਦਿਨਾਂ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਫਰੀਦਕੋਟ ਨੇੜਿਉਂ ਲੰਘਦੀਆਂ ਨਹਿਰਾਂ ‘ਚੋਂ ਬਰਾਮਦ ਕਰ ਲਈ ਗਈ ਹੈ।

ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਟੋ ਚਾਲਕ ਸੀ, ਜੋ ਪਿੰਡ ਘੁੱਦੂਵਾਲਾ ਅਤੇ ਸਾਦਿਕ ਤੋਂ ਰੋਜ਼ਾਨਾਂ ਆਪਣੇ ਆਟੋ ਰਾਹੀਂ ਸਕੂਲ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀਦਕੋਟ ਲੈ ਕੇ ਜਾਂਦਾ ਸੀ।

ਹੋਰ ਪੜ੍ਹੋ:ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰ

7 ਅਗਸਤ ਨੂੰ ਵੀ ਉਹ ਰੋਜ਼ਾਨਾ ਵਾਂਗ ਸਵੇਰੇ ਘਰੋਂ ਗਿਆ ਪਰ ਸ਼ਾਮ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਭਾਲ ਸ਼ੁਰੂ ਕਰ ਦਿੱਤੀ।

ਜਿਸ ਦੌਰਾਨ ਰੇਲਵੇ ਪੁਲ ਦੀ ਬੁਰਜੀ ਨਾਲ ਫਸੀ ਹੋਈ ਲਾਸ਼ ਰੇਲਵੇ ਪੁਲਿਸ ਫਰੀਦਕੋਟ ਨੂੰ ਬਰਾਮਦ ਹੋਈ, ਜਿਸ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News