ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

By Baljit Singh - May 26, 2021 11:05 am

ਨਵੀਂ ਦਿੱਲੀ: ਸਾਗਰ ਧਨਖੜ ਕਤਲਕਾਂਡ ਵਿੱਚ ਦਿੱਲੀ ਪੁਲਿਸ ਨੇ ਰੈਸਲਰ ਸੁਸ਼ੀਲ ਕੁਮਾਰ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਚਾਰੇ ਦੋਸ਼ੀ, ਕਾਲਾ ਅਸੌਦਾ-ਨੀਰਜ ਬਵਾਨਾ ਗੈਂਗ ਦੇ ਮੈਂਬਰ ਹਨ। ਇਨ੍ਹਾਂ ਚਾਰਾਂ ਨੇ ਪੁੱਛਗਿੱਛ ਦੌਰਾਨ ਸਾਗਰ ਦੇ ਕਤਲ ਦੀ ਪੂਰੀ ਸਾਜ਼ਿਸ਼ ਤੇ ਘਟਨਾਵਾਂ ਦੀ ਲੜੀ ਦਾ ਖੁਲਾਸਾ ਕੀਤਾ। ਇਨ੍ਹਾਂ ਚਾਰਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।

ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police

ਰੋਹਿਣੀ ਪੁਲਿਸ ਨੇ ਮੰਗਲਵਾਰ ਨੂੰ ਭੁਪੇਂਦਰ, ਮੋਹਿਤ, ਗੁਲਾਬ ਤੇ ਮਨਜੀਤ ਨੂੰ ਗ੍ਰਿਫਤਾਰ ਕੀਤਾ ਹੈ। ਚਾਰਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ 4-5 ਮਈ ਦੀ ਦਰਮਿਆਨੀ ਰਾਤ ਵਿੱਚ ਉਹ ਛੱਤਰਸਾਲ ਸਟੇਡੀਅਮ ਗਏ ਸਨ, ਉਹ ਰਾਤ ਇਕ ਸਕਾਰਪੀਓ ਤੇ ਇਕ ਬ੍ਰੀਜ਼ਾ ਕਾਰ ਰਾਹੀਂ ਸਟੇਡੀਅਮ ਪਹੁੰਚੇ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਦਾ ਸਾਇਰਨ ਸੁਣਦੇ ਹੀ ਉਹ ਗੱਡੀ ਤੇ ਹਥਿਆਰ ਛੱਡ ਕੇ ਭੱਜ ਗਏ।

ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police

ਇੰਝ ਹੋਈ ਚਾਰਾਂ ਦੀ ਗ੍ਰਿਫਤਾਰੀ
ਚਾਰਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਛੱਤਰਸਾਲ ਸਟੇਡੀਅਮ ਗਏ ਸਨ, ਇਥੇ ਉਹ ਵਾਰਦਾਤ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਘਟਨਾਵਾਂ ਦੀ ਲੜੀ ਤੇ ਅਪਰਾਧ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਜਾਣਕਾਰੀ ਵੀ ਦਿੱਤੀ ਤੇ ਕਿਹਾ ਕਿ ਪੁਲਿਸ ਦਾ ਸਾਇਰਨ ਸੁਣਦੇ ਹੀ ਉਹ ਆਪਣੇ ਵਾਹਨਾਂ ਨੂੰ ਲੈ ਕੇ ਭੱਜ ਨਹੀਂ ਸਕੇ ਤੇ ਦੋਵਾਂ ਕਾਰਾਂ ਤੇ ਆਪਣੇ ਹਥਿਆਰਾਂ ਨੂੰ ਮੌਕੇ ਉੱਤੇ ਹੀ ਛੱਡ ਦਿੱਤਾ।

ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਸੁਸ਼ੀਲ ਕੁਮਾਰ ਨਾਲ ਜੁੜੇ ਪੂਰੇ ਮਾਮਲੇ ਦੀ ਪੜਤਾਰ ਕਰ ਰਹੀ ਹੈ। ਸਾਗਰ ਦੇ ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਹੈ ਕਿ ਕਿਸੇ ਬਲੰਟ ਆਬਜੈਕਟ ਨਾਲ ਉਸ ਉੱਤੇ ਵਾਰ ਹੋਏ ਹਨ ਕਿਉਂਕਿ ਸਰੀਰ ਉੱਤੇ 1 ਤੋਂ 4 ਸੈਂਟੀਮੀਟਰ ਗਹਿਰੇ ਜ਼ਖਮ ਮੌਜੂਦ ਸਨ। ਇਹ ਜ਼ਖਮ ਇੰਨੇ ਗਹਿਰੇ ਸਨ ਕਿ ਹੱਡੀਆਂ ਤੱਕ ਸੱਟ ਪਹੁੰਚੀ ਸੀ।
-PTC News

adv-img
adv-img