Wed, Apr 24, 2024
Whatsapp

ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ

Written by  Shanker Badra -- November 23rd 2019 01:00 PM
ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ

ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ

ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ:ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਬਾਈਪਾਸ 'ਤੇ ਸਿਕੰਦਪੁਰ ਪਿੰਡ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਹਿਮਾਚਲ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਦੌਰਾਨ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਹੈ ਅਤੇ ਉਸਦਾ ਦਾ ਪਤੀ ਤੇ ਬੇਟਾ ਵੀ ਜ਼ਖਮੀ ਹੋ ਗਏ ਹਨ। [caption id="attachment_362864" align="aligncenter" width="300"]Saharanpur Bypass Road Accident , Woman Death And two Injured ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ[/caption] ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪਿੰਡ ਚਕਬੀਰਪੁਰ ਵਾਸੀ ਕੁਲਬੀਰ ਆਪਣੀ ਪਤਨੀ ਜਸਵਿੰਦਰ ਕੌਰ ,ਆਪਣੇ ਤਿੰਨ ਸਾਲ ਦੇ ਬੇਟੇ ਖੁਸ਼ਬੀਰ ਨੂੰ ਨਾਲ ਲੈ ਕੇ ਕਾਰ ਵਿਚ ਹਰਿਦੁਆਰ ਆਏ ਹੋਏ ਸਨ। ਜਦੋਂ ਉਹ ਸਵੇਰੇ ਕਾਰ 'ਚ ਵਾਪਸ ਪੰਜਾਬ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਨੂੰ ਸਹਾਰਨਪੁਰ ਬਾਈਪਾਸ 'ਤੇ ਸਾਹਮਣੇ ਤੋਂ ਆ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। [caption id="attachment_362865" align="aligncenter" width="300"]Saharanpur Bypass Road Accident , Woman Death And two Injured ਜਲੰਧਰ ਦਾ ਇੱਕ ਪਰਿਵਾਰ ਗਿਆ ਸੀ ਹਰਿਦੁਆਰ , ਵਾਪਸੀ 'ਤੇ ਵਾਪਰਿਆ ਅਜਿਹਾ ਭਾਣਾ[/caption] ਇਸ ਹਾਦਸੇ 'ਚ ਕਾਰ ਸਵਾਰ ਕੁਲਬੀਰ, ਪਤਨੀ ਜਸਵਿੰਦਰ ਕੌਰ, ਬੇਟਾ ਖੁਸ਼ਬੀਰ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰੁੜਕੀ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ,ਜਿੱਥੇ ਡਾਕਟਰਾਂ ਨੇ ਜਸਵਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਡਰਾਈਵਰ ਬੱਸ ਨੂੰ ਉੱਥੇ ਛੱਡ ਕੇ ਫ਼ਰਾਰ ਹੋ ਗਿਆ। -PTCNews


Top News view more...

Latest News view more...