ਹੋਰ ਖਬਰਾਂ

'ਕਬੀਰ ਸਿੰਘ' ਨੇ ਮਚਾਇਆ ਤਹਿਲਕਾ, ਬਣੀ 2019 ਦੀ ਸਭ ਤੋਂ ਵੱਡੀ ਫਿਲਮ

By Jashan A -- July 09, 2019 2:07 pm -- Updated:Feb 15, 2021

'ਕਬੀਰ ਸਿੰਘ' ਨੇ ਮਚਾਇਆ ਤਹਿਲਕਾ, ਬਣੀ 2019 ਦੀ ਸਭ ਤੋਂ ਵੱਡੀ ਫਿਲਮ,ਆਪਣੀ ਬੇਹਤਰੀਨ ਐਕਟਿੰਗ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੁਨੀਆ ਭਰ 'ਚ ਤਹਿਲਕਾ ਮਚਾ ਰਹੀ ਹੈ। 'ਕਬੀਰ ਸਿੰਘ' ਨੇ ਭਾਰਤੀ ਬਾਕਸ ਆਫਿਸ 'ਤੇ ਤਾਂ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੀ ਹਨ ਅਤੇ ਨਾਲ ਹੀ ਵਿਦੇਸ਼ੀ ਬਾਕਸ ਆਫਿਸ 'ਤੇ ਵੀ ਇਸ ਫਿਲਮ ਨੇ ਤਹਿਲਕਾ ਮਚਾ ਦਿੱਤਾ ਹੈ।

ਟਰੇਡ ਰਿਪੋਰਟਸ ਮੁਤਾਬਕ, 'ਕਬੀਰ ਸਿੰਘ' ਨੇ ਆਸਟਰੇਲੀਆ 'ਚ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ, ਜਿਥੇ ਜਲਦ ਹੀ ਇਕ ਮਿਲੀਅਨ ਡਾਲਰ ਦਾ ਅਹਿਮ ਪੜਾਅ ਪਾਰ ਕਰਨ ਵਾਲੀ ਹੈ।

ਹੋਰ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਠੁਕਰਾਈ ਕੈਪਟਨ ਦੀ ਪੇਸ਼ਕਸ਼, ਹੁਣ ਅੰਮ੍ਰਿਤਸਰ ਤੋਂ ਨਹੀਂ ਲੜਨਗੇ ਚੋਣ: ਸੂਤਰ

ਤਰਣ ਆਦਰਸ਼ ਮੁਤਾਬਕ, ਫਿਲਮ 'ਕਬੀਰ ਸਿੰਘ' ਆਸਟਰੇਲੀਆ 'ਚ ਲਗਭਗ 9,59,994 ਡਾਲਰ (ਲਗਭਗ 46 ਕਰੋੜ ਰੁਪਏ) ਦਾ ਕਾਰੋਬਾਰ ਕਰ ਲਿਆ ਹੈ, ਜਦੋਂਕਿ ਦੂਜੇ ਸਥਾਨ 'ਤੇ 'ਗਲੀ ਬੁਆਏ' ਹੈ, ਜਿਸ ਨੇ 9,44,974 ਡਾਲਰ (ਲਗਭਗ 45 ਕਰੋੜ ਰੁਪਏ) ਦਾ ਕਾਰੋਬਾਰ ਕੀਤਾ ਸੀ।


ਦੱਸਣਯੋਗ ਹੈ ਕਿ ਭਾਰਤ 'ਚ 'ਕਬੀਰ ਸਿੰਘ' 2019 ਦੀ ਹੁਣ ਤੱਕ ਦੀ ਸਭ ਤੋਂ ਸਫਲ ਫਿਲਮਾਂ 'ਚ ਪਹਿਲਾ ਹੀ ਸ਼ਾਮਲ ਹੋ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਵਿੱਕੀ ਕੌਸ਼ਲ ਦੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਦੇ ਕੁਲੈਕਸ਼ਨ ਨੂੰ ਵੀ ਪਿੱਛੇ ਛੱਡ ਦੇਵੇਗੀ।

-PTC News