Sat, Apr 20, 2024
Whatsapp

ਸਾਇਰਾ ਬਾਨੋ ਦੀ ਵਿਗੜੀ ਸਿਹਤ, ਹਸਪਤਾਲ ਵਿਚ ਭਰਤੀ

Written by  Riya Bawa -- September 01st 2021 02:38 PM
ਸਾਇਰਾ ਬਾਨੋ ਦੀ ਵਿਗੜੀ ਸਿਹਤ, ਹਸਪਤਾਲ ਵਿਚ ਭਰਤੀ

ਸਾਇਰਾ ਬਾਨੋ ਦੀ ਵਿਗੜੀ ਸਿਹਤ, ਹਸਪਤਾਲ ਵਿਚ ਭਰਤੀ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਤੇ ਆਪਣੇ ਜ਼ਮਾਨੇ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰਾ ਰਹੀ ਸਾਇਰਾ ਬਾਨੋ ਦੀ ਸਿਹਤ ਵਿਗੜ ਗਈ ਹੈ। ਉਹ ਦੱਸ ਦੇਈਏ ਕਿ ਪਿਛਲੇ 3 ਦਿਨਾਂ ਤੋਂ ਹਿੰਦੂਜਾ ਹਸਪਤਾਲ ਵਿੱਚ ਦਾਖਲ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਵੀ ਘੱਟ ਰਿਹਾ ਹੈ ਜਿਸ ਕਾਰਨ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿੱਚ, ਉਹ ਤਿੰਨ ਦਿਨਾਂ ਲਈ ਆਈਸੀਯੂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਤਿੰਨ ਤੋਂ ਚਾਰ ਦਿਨ ਹਸਪਤਾਲ ਵਿੱਚ ਰਹਿਣਾ ਪੈ ਸਕਦਾ ਹੈ। Devastated Saira Banu after Dilip Kumar's death says 'God snatched away my reason for living', Entertainment News | wionews.com ਹਸਪਤਾਲ ਦੇ ਸੂਤਰ ਮੁਤਾਬਿਕ ਸਾਇਰਾ ਜੀ ਦੀ ਹਾਲਤ ਸਥਿਰ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।" ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਦਾ ਦਿਹਾਂਤ 7 ਜੁਲਾਈ ਨੂੰ ਹੋਇਆ ਸੀ। ਸਾਇਰਾ ਬਾਨੋ ਦੀ ਜੇਕਰ ਗੱਲ ਕਰੀਏ 'ਤੇ ਉਹ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ ਜੋ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦੀ ਪ੍ਰਤਿਭਾ ਨਾਲ ਸਾਰਿਆਂ ਦਾ ਦਿਲ ਜਿੱਤਣ ਵਿੱਚ ਸਫਲ ਰਹੀਆਂ ਹਨ। Dilip Kumar's health is stable, still in ICU, says wife Saira Banu ਉਸ ਦੀ ਸ਼ੈਲੀ-ਏ-ਬਯਾਨ ਨੇ ਦਰਸ਼ਕਾਂ ਨੂੰ ਆਪਣਾ ਪ੍ਰਸ਼ੰਸਕ ਬਣਾ ਦਿੱਤਾ ਹੈ। ਸਕੂਲ ਤੋਂ ਹੀ, ਉਹ ਅਦਾਕਾਰੀ ਦਾ ਸ਼ੌਕੀਨ ਸੀ ਅਤੇ ਉਸਨੇ ਉੱਥੇ ਅਭਿਨੈ ਦੇ ਲਈ ਬਹੁਤ ਸਾਰੇ ਮੈਡਲ ਪ੍ਰਾਪਤ ਕੀਤੇ। Dilip Kumar-Saira Banu are in 'pink' of their health in latest photo -PTC News


Top News view more...

Latest News view more...