ਤੰਦਰੁਸਤ ਹੋਏ ਦਿਲੀਪ ਕੁਮਾਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਸਾਇਰਾ ਬਾਨੋ ਨੇ ਕਿਹਾ ਤੁਹਾਡੀਆਂ ਦੁਆਵਾਂ ਦਾ ਅਸਰ

ਬਾਲੀਵੁੱਡ ਸਟਾਰ ਦਿਲੀਪ ਕੁਮਾਰ ਨੂੰ ਪਿਛਲੇ 5 ਦਿਨਾਂ ਤੋਂ ਸਾਹ ਦੀ ਸਮੱਸਿਆ ਕਾਰਨ ਮੁੰਬਈ ਦੇ ਖਾਰ ਖੇਤਰ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਉਨ੍ਹਾਂ ਨੂੰ ਅੱਜ ਦੁਪਹਿਰ 12.45 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਐਂਬੂਲੈਂਸ ਰਾਹੀਂ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਲਿਜਾਇਆ ਗਿਆ। 98 ਸਾਲਾ ਦਿਲੀਪ ਕੁਮਾਰ ਆਪਣੀ ਪਤਨੀ ਸਾਇਰਾ ਬਾਨੋ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਦੇ ਚਿਹਰੇ ‘ਤੇ ਤਸੱਲੀ ਨਜ਼ਰ ਆ ਰਹੀ ਸੀ।Dilip Kumar discharged from Mumbai's PD Hinduja Hospital; Saira Banu thanks  fans for prayers

ਹਸਪਤਾਲ ਤੋਂ ਬਾਹਰ ਨਿਕਲਦਿਆਂ ਹੀ ਸਾਇਰਾ ਬਾਨੋ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, ‘ਦਿਲੀਪ ਕੁਮਾਰ ਦੇ ਫੇਫੜੇ ਪੂਰੀ ਤਰ੍ਹਾਂ ਪਾਣੀ ਕੱਢ ਦਿੱਤਾ ਗਿਆ ਹੈ ਅਤੇ ਹੁਣ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿਚ ਰੱਖਣ ਲਈ ਕਈ ਸਾਵਧਾਨੀਆਂ ਅਤੇ ਐਂਟੀਬਾਇਓਟਿਕ ਦਵਾਈਆਂ ਵਰਤਣ ਲਈ ਕਿਹਾ ਹੈ।ਦਿਲੀਪ ਕੁਮਾਰ ਨੂੰ ਅੱਜ ਮਿਲੇਗੀ ਹਸਪਤਾਲ ਤੋਂ ਛੁੱਟੀ ਤੁਹਾਡੀਆਂ ਸਾਰੀਆਂ ਦੀਆਂ ਅਰਦਾਸਾਂ ਕੰਮ ਕਰ ਗਈਆਂ, ਤੁਸੀਂ ਲੋਕ ਭਵਿੱਖ ਵਿੱਚ ਵੀ ਉਨ੍ਹਾਂ ਲਈ ਅਰਦਾਸ ਕਰੋ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਨ੍ਹਾਂ ਲਈ ਅਰਦਾਸਾਂ ਕੀਤੀਆਂ।”ਦਿਲੀਪ ਕੁਮਾਰ ਹੋਏ ਸਿਹਤਯਾਬ, ਹਸਪਤਾਲ ਤੋਂ ਮਿਲੀ ਛੁੱਟੀ, ਸਾਹਮਣੇ ਆਈਆਂ ਤਸਵੀਰਾਂ

Read More: ਪੁਲਿਸ ਨੂੰ ਵੱਡੀ ਸਫਲਤਾ, ਹਥਿਆਰਾਂ ਸਣੇ ਨੌਜਵਾਨ ਕਾਬੂ,ਵਿਦੇਸ਼ਾਂ ਤਕ ਜੁੜੇ ਤਾਰ

ਸਾਹ ਲੈਣ ਵਿੱਚ ਮੁਸ਼ਕਲ ਅਤੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਕਰਕੇ ਉਨ੍ਹਾਂ ਨੂੰ ਐਤਵਾਰ ਤੋਂ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ, ਪਰ ਉਨ੍ਹਾਂ ਦਾ ਇਲਾਜ ਸ਼ੁਰੂ ਤੋਂ ਹੀ ਜਨਰਲ ਵਾਰਡ ਵਿੱਚ ਚੱਲ ਰਿਹਾ ਸੀ। ਹੁਣ ਬੁਧਵਾਰ ‘ਤੇ ਮਾਮੂਲੀ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ। ਦਿਲੀਪ ਕੁਮਾਰ ਦਾ ਆਪ੍ਰੇਸ਼ਨ ਡਾ: ਨਿਤਿਨ ਗੋਖਲੇ ਅਤੇ ਡਾ: ਜਲੀਲ ਪਾਰਕਰ ਦੀ ਨਿਗਰਾਨੀ ਹੇਠ ਕੀਤਾ ਗਿਆ।