ਜਲਦ ਹੀ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ - ਹਰਸਿਮਰਤ ਕੌਰ ਬਾਦਲ
ਜਲਦ ਹੀ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ - ਹਰਸਿਮਰਤ ਕੌਰ ਬਾਦਲ
ਸੱਜਣ ਕੁਮਾਰ ਨੂੰ ੧੯੮੪ ਸਿੱਖ ਨਸਲਕੁਸ਼ੀ ਮਾਮਲੇ 'ਚ ਦਿੱਲੀ ਹਾਈਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ 'ਤੇ ਬੋਲਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਹੁਤ ਜਲਦ ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਪੂਰਾ ਗਾਂਧੀ ਪਰਿਵਾਰ ਸਲਾਖਾਂ ਪਿੱਛੇ ਹੋਵੇਗਾ।
Justice at last! Sajjan Kumar to spend life in jail for taking Sikh lives. SIT formed by PM @narendramodi ji shows impact. This is what change in government can do. #1984SikhGenocide
— Harsimrat Kaur Badal (@HarsimratBadal_) December 17, 2018
੧੯੮੪ ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਕੇਸ ਵਿਚ ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਤੁਰੰਤ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਫ਼ੈਸਲਾ ਹੈ। ਸਲਾਖਾਂ ਪਿੱਛੇ ਕੱਲ੍ਹ ਜਗਦੀਸ਼ ਟਾਈਟਲਰ ਹੋਵੇਗਾ ਅਤੇ ਫਿਰ ਕਮਲ ਨਾਥ ਅਤੇ ਫਿਰ ਗਾਂਧੀ ਪਰਿਵਾਰ।
ਜਲਦ ਹੀ ਪੂਰਾ ਗਾਂਧੀ ਪਰਿਵਾਰ ਹੋਵੇਗਾ ਸਲਾਖਾਂ ਪਿੱਛੇ - ਹਰਸਿਮਰਤ ਕੌਰ ਬਾਦਲ
ਇਸ ਦੌਰਾਨ, ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ੧੯੮੪ ਵਿੱਚ ਹੋਏ ਦੰਗਿਆਂ ਦੇ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦਾ ਵੀ ਧੰਨਵਾਦ ਕੀਤਾ।
Justice at last! Sajjan Kumar to spend life in jail for taking Sikh lives. SIT formed by PM @narendramodi ji shows impact. This is what change in government can do. #1984SikhGenocide
— Harsimrat Kaur Badal (@HarsimratBadal_) December 17, 2018
ਦੱਸ ਦੇਈਏ ਕਿ ਸੰਨ ੧੯੮੪ 'ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ 'ਚ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਦੇ ਗਲਾਂ 'ਚ ਬਲਦੇ ਟਾਇਰ ਪਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
—PTC News