Thu, Apr 25, 2024
Whatsapp

ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ'

Written by  Riya Bawa -- February 13th 2022 02:46 PM -- Updated: February 13th 2022 02:49 PM
ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ'

ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ'

ਮੁੰਬਈ: ਲਤਾ ਦੀਦੀ ਦਾ ਮੰਦਭਾਗਾ ਦਿਹਾਂਤ ਦੇਸ਼ ਲਈ ਇੱਕ ਝਟਕਾ ਬਣ ਕੇ ਰਹਿ ਗਿਆ ਹੈ। ਮੈਲੋਡੀ ਕਵੀਨ ਨੇ 6 ਫਰਵਰੀ ਨੂੰ ਆਖਰੀ ਸਾਹ ਲਿਆ ਅਤੇ ਇਸ ਖ਼ਬਰ ਨੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਭੇਜ ਦਿੱਤੀ। ਲਤਾ ਦੀਦੀ ਨੂੰ 6 ਫਰਵਰੀ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਹਰ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ' ਹਾਲ ਹੀ ਦੇ ਵਿੱਚ ਸੁਪਰਸਟਾਰ ਸਲਮਾਨ ਖਾਨ ਨੇ ਸ਼ਨੀਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮਹਾਨ ਗਾਇਕਾ ਲਤਾ ਜੀ ਨੂੰ ਭਾਵੁਕ ਸ਼ਰਧਾਂਜਲੀ ਭੇਂਟ ਕੀਤੀ। ਜਿਕਰਯੋਗ ਇਹ ਹੈ ਕਿ ਸਲਮਾਨ ਨੇ ਇੰਸਟਾਗ੍ਰਾਮ 'ਤੇ "ਲਗ ਜਾ ਗਲੇ" ਗਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, "ਲਤਾ ਜੀ ਵਰਗਾ ਕੋਈ ਕਦੇ ਨਹੀਂ ਸੀ, ਕਦੇ ਨਹੀਂ ਹੋਵੇਗਾ..." ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ' "ਲਗ ਜਾ ਗਲੇ" ਲਤਾ ਮੰਗੇਸ਼ਕਰ ਦੁਆਰਾ ਗਾਏ ਗਏ ਬਹੁਤ ਸਾਰੇ ਕਮਾਲ ਦੇ ਗੀਤਾਂ ਵਿੱਚੋਂ ਇੱਕ ਹੈ। ਇਹ ਗੀਤ ਰਾਜ ਖੋਸਲਾ ਦੁਆਰਾ ਨਿਰਦੇਸ਼ਤ ਇੱਕ ਰਹੱਸਮਈ ਥ੍ਰਿਲਰ ਫਿਲਮ "ਵੋਹ ਕੌਨ ਥੀ" ਦਾ ਹੈ(1964) ਜਿਸ ਵਿੱਚ ਸਾਧਨਾ ਸ਼ਿਵਦਾਸਾਨੀ, ਮਨੋਜ ਕੁਮਾਰ ਅਤੇ ਪ੍ਰੇਮ ਚੋਪੜਾ ਸਨ। ਖੂਬਸੂਰਤ ਗੀਤ ਦੇ ਬੋਲ ਰਾਜਾ ਮਹਿੰਦੀ ਅਲੀ ਖਾਨ ਦੁਆਰਾ ਲਿਖੇ ਗਏ ਸਨ ਅਤੇ ਸੰਗੀਤ ਮਦਨ ਮੋਹਨ ਦੁਆਰਾ ਤਿਆਰ ਕੀਤਾ ਗਿਆ ਸੀ। ਦੱਸਣਯੋਗ ਇਹ ਹੈ ਕਿ ਸਲਮਾਨ ਨੇ ਲਤਾ ਜੀ ਨੂੰ ਪਹਿਲਾਂ ਵੀ ਯਾਦ ਕੀਤਾ ਸੀ। ਉਨ੍ਹਾਂ ਨੇ ਲਤਾ ਦੀਦੀ ਨਾਲ ਐਵਾਰਡ ਫੰਕਸ਼ਨ ਦੀ ਸਟੇਜ ਸ਼ੇਅਰ ਕਰਦੇ ਹੋਏ ਖੁਦ ਦੀ ਤਸਵੀਰ ਸ਼ੇਅਰ ਕੀਤੀ ਸੀ। ਪੋਸਟ ਕੈਪਸ਼ਨ ਵਿੱਚ ਲਿਖਿਆ “ਸਾਨੂੰ ਸਾਡੀ ਨਾਈਟਿੰਗੇਲ ਦੀ ਯਾਦ ਆਵੇਗੀ ਪਰ ਤੁਹਾਡੀ ਅਵਾਜ਼ ਹਮੇਸ਼ਾ ਸਾਡੇ ਨਾਲ ਰਹੇਗੀ... #RIPLataji"।

 
View this post on Instagram
 

A post shared by Salman Khan (@beingsalmankhan)

ਲਤਾ ਮੰਗੇਸ਼ਕਰ ਦਾ ਪਿਛਲੇ ਐਤਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਮਲਟੀ-ਆਰਗਨ ਫੇਲ ਹੋਣ ਕਾਰਨ ਦਿਹਾਂਤ ਹੋ ਗਿਆ ਸੀ। ਗਾਇਕ ਦੀ ਉਮਰ 92 ਸਾਲ ਸੀ ਜਿਨ੍ਹਾਂ ਨੂੰ ਭਾਰਤ ਦੀ ਨਾਈਟਿੰਗੇਲ ਵਜੋਂ ਵੀ ਜਾਣਿਆ ਜਾਂਦਾ ਸੀ, ਉਸਨੇ ਸੱਤ ਦਹਾਕਿਆਂ ਤੋਂ ਵੱਧ ਦੇ ਕੈਰੀਅਰ ਵਿੱਚ 36 ਭਾਸ਼ਾਵਾਂ ਵਿੱਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਭਾਵੁਕ ਸ਼ਰਧਾਂਜਲੀ ਵਜੋਂ ਗਾਇਆ 'ਲਗ ਜਾ ਗਲੇ' ਸ਼ਿਵਾਜੀ ਪਾਰਕ 'ਚ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰ ਸ਼ਾਹਰੁਖ ਖਾਨ, ਰਣਬੀਰ ਕਪੂਰ, ਆਮਿਰ ਖਾਨ, ਸ਼ਰਧਾ ਕਪੂਰ, ਕ੍ਰਿਕਟਰ ਸਚਿਨ ਤੇਂਦੁਲਕਰ, ਗਾਇਕਾ ਅਨੁਰਾਧਾ ਪੌਡਵਾਲ, ਸ਼ੰਕਰ ਮਹਾਦੇਵਨ, ਵਿਦਿਆ ਬਾਲਨ ਅਤੇ ਉਨ੍ਹਾਂ ਦੇ ਪਤੀ ਅਤੇ ਨਿਰਦੇਸ਼ਕ ਸਿਧਾਰਥ ਰਾਏ ਕਪੂਰ ਸ਼ਾਮਲ ਸਨ। ਇਹ ਵੀ ਪੜ੍ਹੋ:ਪਿੰਡ ਦੇ ਵੋਟਰਾਂ ਨੇ ਉਮੀਦਵਾਰਾਂ ਲਈ ਰੱਖੀ ਲਿਖਤੀ ਪ੍ਰੀਖਿਆ -PTC News

Top News view more...

Latest News view more...