Advertisment

ਸਲਮਾਨ ਖਾਨ 9ਵੀਂ ਵਾਰ ਹੋਸਟ ਕਰਨਗੇ ਬਿੱਗ ਬਾਸ -12 , ਸ਼ੁਰੂ ਹੋ ਚੁੱਕੀਆਂ ਹਨ ਤਿਆਰੀਆਂ

author-image
Ragini Joshi
New Update
ਸਲਮਾਨ ਖਾਨ 9ਵੀਂ ਵਾਰ ਹੋਸਟ ਕਰਨਗੇ ਬਿੱਗ ਬਾਸ -12 , ਸ਼ੁਰੂ ਹੋ ਚੁੱਕੀਆਂ ਹਨ ਤਿਆਰੀਆਂ
Advertisment
ਬਿੱਗ ਬੌਸ ਦਾ ਇੰਤਜ਼ਾਰ ਕਰ ਰਹੇ ਸਭ ਦਰਸ਼ਕਾਂ ਲਈ ਇਹ ਖਬਰ ਵਧੀਆ ਸਾਬਤ ਹੋ ਸਕਦੀ ਹੈ ਕਿਉਂਕਿ ਸਤੰਬਰ ਵਿੱਚ ਇਹ ਸ਼ੋਅ ਫਿਰ ਆ ਰਿਹਾ ਹੈ। ਬਿੱਗ ਬਾਸ-12 ਨੂੰ ਨੌਵੀਂ ਵਾਰ ਹੋਸਟ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਸਭ ਦੇ ਚਹੇਤੇ ਸਲਮਾਨ ਖਾਨ ਹਨ। publive-image ਮਿਲੀ ਜਾਣਕਾਰੀ ਅਨੁਸਾਰ ਇਸ ਸ਼ੋਅ ਦੀਆਂ ਤਿਆਰੀਆਂ ਲਈ ਸਲਮਾਨ ਖਾਨ ਵਿਅਸਤ ਹੋ ਚੁੱਕੇ ਹਨ । ਬਹੁਚਰਚਿਤ ਸ਼ੋਅ ਬਿੱਗ ਬਾਸ ਸਭ ਦਾ ਹੀ ਮਨਪਸੰਦੀਦਾ ਸ਼ੋਅ ਬਣ ਚੁੱਕਾ ਹੈ। ਹਰ ਸਾਲ ਇਹ ਸ਼ੋਅ ਅਕਤੂਬਰ ਵਿੱਚ ਸ਼ੁਰੂ ਕੀਤਾ ਜਾਂਦਾ ਸੀ ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਹ ਸ਼ੋਅ ਸਤੰਬਰ ਵਿੱਚ ਸ਼ੁਰੂ ਹੋਣ ਵਾਲਾ ਹੈ। publive-image ਬਿੱਗ ਬਾਸ ਦੇ ਪ੍ਰੋਮੋ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸ਼ੋਅ ਤੋਂ ਪਹਿਲਾਂ ਇਹ ਟੈਲੀਕਾਸਟ ਕਰ ਦਿੱਤੇ ਜਾਣਗੇ। ਬਿੱਗ ਬਾਸ ਤੋਂ ਇਲਾਵਾ ਸਲਮਾਨ ਖਾਨ ਆਪਣੇ ਹੋਰ ਸ਼ੋਅ ਅਤੇ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਦੱਸੇ ਜਾ ਰਹੇ ਹਨ । ਜਲਦ ਹੀ ਸਾਰਿਆਂ ਦੇ ਦਿਲ ਦੀ ਧੜਕਣ ਸਲਮਾਨ ਖਾਨ ਆਪਣੀਆਂ ਨਵੀਂਆਂ ਫਿਲਮਾਂ ਲੈ ਕੇ ਆ ਰਹੇ ਹਨ ।-
Advertisment

Stay updated with the latest news headlines.

Follow us:
Advertisment