ਲਾਕਡਾਊਨ ‘ਚ ਢਿੱਲ ਮਿਲਣ ਤੋਂ ਬਾਅਦ ਸਲੂਨ ਮਾਲਕ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਗਾਹਕਾਂ ਦੇ ਵਾਲ

Salon owner cuts customers' hair with gold scissors
ਲਾਕਡਾਊਨ 'ਚ ਢਿੱਲ ਮਿਲਣ ਤੋਂ ਬਾਅਦ ਸਲੂਨ ਮਾਲਕ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਗਾਹਕਾਂ ਦੇ ਵਾਲ 

ਲਾਕਡਾਊਨ ‘ਚ ਢਿੱਲ ਮਿਲਣ ਤੋਂ ਬਾਅਦ ਸਲੂਨ ਮਾਲਕ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਗਾਹਕਾਂ ਦੇ ਵਾਲ:ਮੁੰਬਈ : ਮਹਾਰਾਸ਼ਟਰ ਸਰਕਾਰ ਵਲੋਂ ਸੈਲੂਨ ਅਤੇ ਪਾਰਲਰ ਇੱਕ ਵਾਰ ਫਿਰ ਖੋਲ੍ਹਣ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਸੈਲੂਨ ਮਾਲਕਾਂ ਦੇ ਚਿਹਿਰਆਂ ‘ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਇਸ ਖੁਸ਼ੀ ਦਾ ਉਤਸ਼ਾਹ ਦਿਖਾਉਂਦੇ ਹੋਏ ਕੋਲਾਹਪੁਰ ਦੇ ਇੱਕ ਸੈਲੂਨ ਮਾਲਕ ਨੇ 3 ਮਹੀਨਿਆਂ ਬਾਅਦ ਆਪਣੇ ਗਾਹਕ ਦੇ ਵਾਲ ਕੱਟਣ ਲਈ ਸੋਨੇ ਦੀ ਕੈਂਚੀ ਦੀ ਵਰਤੋਂ ਕੀਤੀ ਹੈ।

ਕੋਲਹਾਪੁਰ ਵਿਖੇ ਸੈਲੂਨ ਚਲਾਉਣ ਵਾਲੇ ਰਾਮਭਾਊ ਸੰਕਪਾਲ ਨੇ ਐਤਵਾਰ ਨੂੰ ਆਪਣੇ ਗਾਹਕ ਦਾ ਇਸ ਤਰ੍ਹਾਂ ਸਵਾਗਤ ਕੀਤਾ ਕਿ ਸਭ ਦੇਖ ਕੇ ਹੈਰਾਨ ਰਹਿ ਗਏ ਹਨ। ਉਹਨਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ 3 ਮਹੀਨਿਆ ਤੋਂ ਵੱਧ ਸਮੇਂ ਨੇ ਉਹਨਾਂ ਦੇ ਰੁਜ਼ਗਾਰ ‘ਤੇ ਬੁਰਾ ਅਸਰ ਪਾਇਆ ਹੈ ,ਸੈਲੂਨ ਮਾਲਕ ਅਤੇ ਕਰਮੀਆਂ ਨੂੰ ਵਿੱਤੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

Salon owner cuts customers' hair with gold scissors
ਲਾਕਡਾਊਨ ‘ਚ ਢਿੱਲ ਮਿਲਣ ਤੋਂ ਬਾਅਦ ਸਲੂਨ ਮਾਲਕ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਗਾਹਕਾਂ ਦੇ ਵਾਲ

ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਨਾਈ ਭਾਈਚਾਰੇ ਨਾਲ ਕਈ ਅਜਿਹੀਆ ਘਟਨਾਵਾਂ ਵਾਪਰੀਆਂ ਹਨ, ਜਿਹਨਾਂ ਦੇ ਕਾਰਨ ਕਈ ਸਲੂਨ ਮਾਲਕਾਂ ਨੇ ਜੀਵਨ ਲੀਲਾ ਹੀ ਖਤਮ ਕਰ ਲਈ ਹੈ ਤੇ ਅਜਿਹੇ ਵਿੱਚ ਉਹ ਸਥਿਤੀ ਨਾਲ ਨਜਿੱਠਨ ‘ਚ ਕਾਮਯਾਬ ਰਹੇ। ਇਸ ਦੌਰਾਨ ਜਦ ਨਾਈ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਸਭ ਤੋਂ ਪਹਿਲਾਂ ਗਾਹਕ ਦੇ ਵਾਲ ਸੋਨੇ ਦੀ ਕੈਂਚੀ ਦੇ ਨਾਲ ਕੱਟੇ ਹਨ।

ਇਸ ਦੌਰਾਨ ਸੂਬਾ ਸਰਕਾਰ ਦੇ ਸੈਲੂਨ ਖੋਲ੍ਹਣ ਦੇ ਫੈਸਲੇ ਨਾਲ ਹਰ ਇੱਕ ਦੇ ਚਿਹਰੇ ‘ਤੇ ਖੁਸ਼ੀ ਦਿਖਾਈ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਆਪਣੀ ਖੁਸ਼ੀ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਜ਼ਾਹਿਰ ਕੀਤਾ ਤੇ ਉਹਨਾਂ ਨੇ ਆਪਣੀ ਬੱਚਤ ਤੋਂ 10 ਤੋਲੇ ਦੀ ਸੋਨੇ ਦੀ ਇੱਕ ਜੋੜੀ ਕੈਂਚੀ ਖਰੀਦੀ ਹੈ।
-PTCNews