ਹੋਰ ਖਬਰਾਂ

ਪੁਲਿਸ ਮੁਲਾਜ਼ਮ ਦੇ ਜਜ਼ਬੇ ਨੂੰ ਸਲਾਮ, ਭਾਰੀ ਮੀਂਹ 'ਚ ਡਿਊਟੀ ਦੌਰਾਨ ਲੋਕਾਂ ਦਾ ਜਿੱਤਿਆ ਦਿਲ

By Riya Bawa -- July 01, 2022 3:10 pm -- Updated:July 01, 2022 3:12 pm

Chandigarh MC And Traffic Police Video: ਮਾਨਸੂਨ ਦੀ ਪਹਿਲੀ ਬਰਸਾਤ ਨੇ ਪੂਰੇ ਚੰਡੀਗੜ੍ਹ ਨੂੰ ਧੋ ਦਿੱਤਾ ਹੈ। ਇਸ ਮੀਂਹ ਨੇ ਚੰਡੀਗੜ੍ਹ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉੱਥੇ ਹੀ ਚੰਡੀਗੜ੍ਹ ਦੀਆਂ ਲਗਪਗ ਸਾਰੀਆਂ ਅਹਿਮ ਸੜਕਾਂ ਜਾਮ ਹੋ ਗਈਆਂ ਹਨ। ਕਈ ਥਾਵਾਂ 'ਤੇ ਟ੍ਰੈਫਿਕ ਲਾਈਟਾਂ ਬੰਦ ਹਨ। ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਦੇਖੀਆਂ ਗਈਆਂ। ਮੀਂਹ ਜਾਂ ਚਮਕ, ਜਦੋਂ ਡਿਊਟੀ ਤੁਹਾਨੂੰ ਬੁਲਾਉਂਦੀ ਹੈ ਤਾਂ ਤੁਸੀਂ ਨਹੀਂ ਰੁਕ ਸਕਦੇ। ਟ੍ਰੈਫਿਕ ਪੁਲਿਸ ਦੀ ਡਿਊਟੀ ਬਹੁਤ ਔਖੀ ਹੈ। ਰੁਝੇਵਿਆਂ ਭਰੀਆਂ ਸੜਕਾਂ ਅਤੇ ਵੀਵੀਆਈ ਦੀ ਆਵਾਜਾਈ ਦੇ ਵਿਚਕਾਰ ਚਾਹੇ ਧੁੱਪ ਹੋਵੇ ਜਾਂ ਬਰਸਾਤ, ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਸੜਕ 'ਤੇ ਖੜੇ ਹੋ ਕੇ ਆਪਣੀ ਡਿਊਟੀ ਨਿਭਾਉਣੀ ਪੈਂਦੀ ਹੈ, ਟ੍ਰੈਫਿਕ ਪੁਲਿਸ ਦੇ ਕਰਮਚਾਰੀ ਵੀ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਅਤੇ ਬਚਾਉਣ ਦਾ ਕੰਮ ਕਰਦੇ ਦਿਖਾਈ ਦਿੰਦੇ ਹਨ।

video viral

ਇਸ ਵਿਚਾਲੇ ਇਕ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲਿਆ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ ਕਿ ਟ੍ਰੈਫਿਕ ਪੁਲਿਸ ਜਵਾਨ ਦੀ ਇਹ ਵੀਡੀਓ ਵੀਰਵਾਰ ਦੀ ਹੈ। ਚੰਡੀਗੜ੍ਹ ਵਿੱਚ ਕੱਲ੍ਹ ਭਾਰੀ ਮੀਂਹ ਪਿਆ। ਬਰਸਾਤ ਦੇ ਮੌਸਮ ਦੌਰਾਨ ਇੱਕ ਟ੍ਰੈਫਿਕ ਪੁਲਿਸ ਕਾਂਸਟੇਬਲ ਛੱਤਰੀ ਲੈ ਕੇ ਆਪਣੀ ਡਿਊਟੀ 'ਤੇ ਸੀ। ਇਸ ਟ੍ਰੈਫਿਕ ਪੁਲਿਸ ਵਾਲੇ ਨੇ ਡਿਊਟੀ ਦੌਰਾਨ ਅਜਿਹਾ ਕੀਤਾ ਕਿ ਦੇਖ ਹਰ ਕੋਈ ਇਸ ਜਵਾਨ ਨੂੰ ਸਲਾਮੀ ਦੇ ਰਿਹਾ ਹੈ।

ਪੁਲਿਸ ਮੁਲਾਜ਼ਮ ਦੇ ਜਜ਼ਬੇ ਨੂੰ ਸਲਾਮ, ਭਾਰੀ ਮੀਂਹ 'ਚ ਡਿਊਟੀ ਦੌਰਾਨ ਲੋਕਾਂ ਦਾ ਜਿੱਤਿਆ ਦਿਲ

ਸੜਕ ’ਤੇ ਡਿਊਟੀ ’ਤੇ ਤਾਇਨਾਤ ਟਰੈਫਿਕ ਪੁਲਿਸ ਮੁਲਾਜ਼ਮ ਸੜਕ ’ਚ ਤੇਜ਼ ਵਗਦੇ ਪਾਣੀ ’ਚ ਡਿੱਗ ਕੇ ਨਾਲੇ ਦੀ ਸਫਾਈ ਕਰਨ ’ਚ ਜੁੱਟ ਗਿਆ। ਦਰਅਸਲ ਡਰੇਨੇਜ ਦੇ ਢੱਕਣ ਵਿੱਚ ਕੂੜਾ ਫਸ ਜਾਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਅਤੇ ਪਾਣੀ ਓਵਰਫਲੋਅ ਹੋ ਕੇ ਸੜਕ ’ਤੇ ਆ ਗਿਆ। ਇਸ ਕਾਰਨ ਉਥੇ ਵਾਹਨਾਂ ਦੀ ਆਵਾਜਾਈ ਬਹੁਤ ਮੱਠੀ ਹੋ ਗਈ ਸੀ।

ਇਸ ਤੋਂ ਬਾਅਦ ਪੁਲਿਸ ਵਾਲੇ ਨੇ ਤੁਰੰਤ ਆਪਣੇ ਜੁੱਤੇ ਲਾਹ ਲਏ, ਪੈਂਟ ਨੂੰ ਗੋਡਿਆਂ ਤੱਕ ਉਠਾਇਆ ਅਤੇ ਛੱਤਰੀ ਲੈ ਕੇ ਨਾਲੇ ਦੇ ਢੱਕਣ ਨੂੰ ਹਟਾ ਦਿੱਤਾ ਅਤੇ ਇਕੱਲੇ ਹੀ ਇਸ ਦੀ ਸਫਾਈ ਸ਼ੁਰੂ ਕਰ ਦਿੱਤੀ। ਭਾਰੀ ਬਰਸਾਤ ਦੌਰਾਨ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਇਸ ਜਜ਼ਬੇ ਨੂੰ ਦੇਖ ਕੇ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ 'ਤੇ ਪਾ ਦਿੱਤੀ। ਕੁਝ ਹੀ ਘੰਟਿਆਂ 'ਚ ਸੈਂਕੜੇ ਲੋਕਾਂ ਨੇ ਟ੍ਰੈਫਿਕ ਪੁਲਸ ਜਵਾਨ ਦੀ ਇਸ ਵੀਡੀਓ ਨੂੰ ਵੱਖ-ਵੱਖ ਕੈਪਸ਼ਨ ਦੇ ਕੇ ਵਾਇਰਲ ਕਰ ਦਿੱਤਾ।

ਚੰਡੀਗੜ੍ਹ ਟਰੈਫਿਕ ਪੁਲਿਸ ਜਵਾਨ ਦੀ ਅਜਿਹੀ ਹੀ ਇੱਕ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਟ੍ਰੈਫਿਕ ਪੁਲਿਸ ਵਾਲਿਆਂ ਦੀ ਤਾਰੀਫ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਖੂਬ ਸ਼ੇਅਰ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਰਵਾਂ ਮੀਂਹ ਪੈਣ ਨਾਲ ਪਾਵਰਕਾਮ ਨੇ ਲਿਆ ਸੁੱਖ ਦਾ ਸਾਹ

ਦੱਸ ਦੇਈਏ ਕਿ ਬੀਤੇ ਦਿਨੀ ਚੰਡੀਗੜ੍ਹ ਵਿਚ ਲੋਕਾਂ ਨੂੰ ਇੱਕ ਚੌਕ ਨੂੰ ਪਾਰ ਕਰਨ ਲਈ 15 ਤੋਂ 20 ਮਿੰਟ ਲੱਗ ਰਹੇ ਹਨ। ਕਿਸਾਨ ਭਵਨ ਵਾਲੀ ਰੋਡ ’ਤੇ ਟ੍ਰਿਬਿਊਨ ਚੌਕ ਤੋਂ ਆਉਣ ਵਾਲੀ ਟਰੈਫਿਕ ਜਾਮ ’ਚ ਫਸ ਗਈ ਹੈ। ਇਸੇ ਤਰ੍ਹਾਂ ਮਨੀਮਾਜਰਾ ਤੋਂ ਸੈਕਟਰ 9 ਤੱਕ ਸੜਕ ’ਤੇ ਵੀ ਭਾਰੀ ਜਾਮ ਲੱਗਾ ਹੋਇਆ ਹੈ। ਇਹ ਸੜਕਾਂ ਵੀ ਬਰਸਾਤੀ ਪਾਣੀ ਨਾਲ ਭਰ ਗਈਆਂ ਹਨ। ਕਈ ਸੈਕਟਰਾਂ ਵਿੱਚ ਮੀਂਹ ਦੇ ਪਾਣੀ ਨਾਲ ਘਰਾਂ ਵਿੱਚ ਪਾਣੀ ਭਰ ਗਿਆ ਹੈ।

-PTC News

  • Share