Sat, Apr 20, 2024
Whatsapp

ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ :ਭਾਈ ਗੋਬਿੰਦ ਸਿੰਘ ਲੌਂਗੋਵਾਲ

Written by  Shanker Badra -- May 10th 2019 05:09 PM
ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ :ਭਾਈ ਗੋਬਿੰਦ ਸਿੰਘ ਲੌਂਗੋਵਾਲ

ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ :ਭਾਈ ਗੋਬਿੰਦ ਸਿੰਘ ਲੌਂਗੋਵਾਲ

ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ :ਭਾਈ ਗੋਬਿੰਦ ਸਿੰਘ ਲੌਂਗੋਵਾਲ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿੱਖ ਕੌਮ 1984 ਦੇ ਸਿੱਖ ਕਤਲੇਆਮ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਦੂਸਰੇ ਪਾਸੇ ਕਾਂਗਰਸ ਕਦੇ ਵੀ ਇਸ ਕਤਲੇਆਮ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦੀ।ਉਨ੍ਹਾਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਭੁੱਲ ਜਾਣ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਕਾਂਗਰਸ ਵੱਲੋਂ 1984 ਵਿਚ ਕੀਤਾ ਗਿਆ ਸਿੱਖ ਕਤਲੇਆਮ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਨੂੰ ਭੁੱਲ ਜਾਣ ਦੀ ਗੱਲ ਕਹਿਣਾ ਬੇਸ਼ਰਮੀ ਦੀ ਸਿਖ਼ਰ ਹੈ। [caption id="attachment_293765" align="aligncenter" width="300"]Sam Pitroda statement clear 84 Sikh massacre Congress :Bhai Gobind Singh Longowal ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ : ਭਾਈ ਗੋਬਿੰਦ ਸਿੰਘ ਲੌਂਗੋਵਾਲ[/caption] ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ।ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਆਖਿਆ ਕਿ ਸੈਮ ਪਿਤਰੋਦਾ ਦੇ ਬਿਆਨ ਤੋਂ ਇਕ ਵਾਰ ਫਿਰ ਸਾਫ਼ ਹੋਇਆ ਹੈ ਕਿ ਇਸ ਦੀ ਜ਼ੁੰਮੇਵਾਰ ਕਾਂਗਰਸ ਸੀ।ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਗਦੀਸ਼ ਟਾਈਟਲਰ ਦੀ ਸਾਹਮਣੇ ਆਈ ਇਕ ਵੀਡੀਓ ਵਿਚ ਸੈਂਕੜੇ ਸਿੱਖਾਂ ਦੇ ਕਤਲ ਦੀ ਗੱਲ ਪ੍ਰਵਾਨ ਕੀਤੀ ਗਈ ਸੀ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਪਿਛਲੇ 35 ਸਾਲ ਤੋਂ ਸੰਘਰਸ਼ ਲੜਦੀ ਆ ਰਹੀ ਹੈ ਅਤੇ ਜਿੰਨਾ ਚਿਰ ਤੱਕ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ। [caption id="attachment_293766" align="aligncenter" width="300"]Sam Pitroda statement clear 84 Sikh massacre Congress :Bhai Gobind Singh Longowal ਸੈਮ ਪਿਤਰੋਦਾ ਦੇ ਬਿਆਨ ਨੇ ਸਪੱਸ਼ਟ ਕੀਤਾ ਕਿ 84 ਸਿੱਖ ਕਤਲੇਆਮ ਕਾਂਗਰਸ ਨੇ ਹੀ ਕਰਵਾਇਆ ਸੀ : ਭਾਈ ਗੋਬਿੰਦ ਸਿੰਘ ਲੌਂਗੋਵਾਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦਾ ਕਤਲੇਆਮ, ਸਿੱਖ ਕੌਮ ਦੇ ਪਾਵਨ ਗੁਰਧਾਮਾਂ ਦੀ ਬੇਅਦਬੀ ਅਤੇ ਸਿੱਖ ਸਾਹਿਤ ਦਾ ਨੁਕਸਾਨ ਕਾਂਗਰਸ ਦੇ ਮੱਥੇ ’ਤੇ ਲੱਗਾ ਉਹ ਕਲੰਕ ਹੈ ਜਿਸ ਨੂੰ ਸਿੱਖਾਂ ਦੀ ਇਹ ਦੁਸ਼ਮਣ ਜਮਾਤ ਕਦੇ ਵੀ ਧੋ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਦੇ ਗੁਨਾਹ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...