Advertisment

ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ

author-image
Jashan A
Updated On
New Update
ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ
Advertisment
ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ ਕਿ '' ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ '' ਨੂੰ ਬੇਹੱਦ ਮੰਦਭਾਗਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਕਰਾਰ ਦਿੱਤਾ। ਰਾਹੁਲ ਗਾਂਧੀ ਨੇ ਸੈਮ ਪਿਤਰੌਦਾ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਅੱਲੇ ਜਖਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। sad ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ ਹੋਰ ਪੜ੍ਹੋ:
Advertisment
ਫਸਲੀ ਨੁਕਸਾਨ ਬਾਰੇ ਚੁੱਪ ਵੱਟ ਕੇ ਸਰਕਾਰ ਨੇ ਕਿਸਾਨਾਂ ਨੂੰ ਕਿਸਮਤ ਆਸਰੇ ਛੱਡਿਆ: ਪਰਕਾਸ਼ ਸਿੰਘ ਬਾਦਲ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰਾ ਕਾਂਗਰਸ ਦੇ ਇਸ ਹੰਕਾਰ ਭਰੇ ਬਿਆਨ ਦਾ 19 ਮਈ ਨੂੰ ਮੁੰਹ ਤੋੜਵਾਂ ਜੁਆਬ ਦੇਣਗੇ। sad ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਨੇੜੇ ਹੋ ਕੇ ਵਿਚਰਨ ਵਾਲੇ ਆਗੂਆਂ ਦੇ ਅਜਿਹੇ ਬਿਆਨ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਕਾਂਗਰਸ ਪਾਰਟੀ 1984 ਕਤਲੇਆਮ ਵਿੱਚ ਨਿਭਾਏ ਗਏ ਆਪਣੇ ਰੋਲ ਉਤੇ ਅੱਜ ਵੀ ਮਾਣ ਕਰ ਰਹੀ ਹੈ ਅਤੇ ਹਜਾਰਾਂ ਮਾਸੂਮ ਲੋਕਾਂ ਦਾ ਕਤਲੇਆਮ ਕਰਨ ਵਾਲੇ ਹਤਿਆਰਿਆਂ ਖਿਲਾਫ ਇੱਕ ਲਫਜ ਵੀ ਨਹੀ ਸੁਣਨਾ ਚਾਹੁੰਦੀ। ਉਹਨਾਂ ਰਾਹੁਲ ਗਾਂਧੀ ਤੋਂ ਪੁੱਛਿਆ '' ਕਿ ਜੋ ਹੋਇਆ ਸੋ ਹੋਇਆ'' ਕਹਿ ਕੇ ਕਾਂਗਰਸ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ? ਇਸਦਾ ਸਿੱਧਾ- ਸਿੱਧਾ ਮਤਲਬ ਹੈ ਕਿ ਕਾਂਗਰਸ ਦੋਸ਼ੀਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਇਨਸਾਫ ਨਾ ਮੰਗਣ ਅਤੇ ਭੁੱਲ ਜਾਣ ਦਾ ਸੰਕੇਤ ਦੇ ਰਹੀ ਹੈ। ਹੋਰ ਪੜ੍ਹੋ:ਦੂਰ ਅੰਦੇਸ਼ੀ ਦੀ ਘਾਟ ਕਾਰਨ ਪੰਜਾਬ ‘ਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਬੈਠਿਆ ਭੱਠਾ: ਦਲਜੀਤ ਚੀਮਾ sad ਸੈਮ ਪਿਤਰੋਦਾ ਦਾ ਬਿਆਨ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ : ਅਕਾਲੀ ਦਲ ਡਾ. ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇੱਕ ਟੀ.ਵੀ ਇੰਟਰਵਿਊੁ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਖੁਲਾਸਾ ਤਾਂ ਕੀਤਾ ਹੈ ਕਿ ਕਾਂਗਰਸ ਦੇ ਕੁਝ ਉਚ ਕੋਟੀ ਦੇ ਲੀਡਰ 1984 ਦੇ ਕਤਲੇਆਮ ਲਈ ਦੋਸ਼ੀ ਹਨ ਪਰ ਉਹ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਜਿਹਨਾਂ ਦੇ ਹੁਕਮਾਂ ਤੇ ਸਾਰਾ ਦੁਖਾਂਤ ਵਾਪਰਿਆ ਨੂੰ ਅੱਜ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਅਤੇ ਦੇਸ਼ ਦੇ ਲੋਕ ਕਾਂਗਰਸ ਦੀਆਂ ਘਟੀਆ ਨਸੀਹਤਾਂ ਨੂੰ ਸੁਣ ਕੇ ਮਨੁੱਖਤਾ ਨਾਲ ਕੀਤੇ ਇਸ ਅਪਰਾਧ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਇਨਸਾਫ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। -PTC News -
punjabi-news latest-punjabi-news latest-shiromani-akali-dal-news shiromani-akali-dal-news sam-pitrodas-news latest-sam-pitrodas-news sam-pitrodas-news-in-punjabi
Advertisment

Stay updated with the latest news headlines.

Follow us:
Advertisment