ਮੁੱਖ ਖਬਰਾਂ

ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ

By Shanker Badra -- July 09, 2019 7:07 pm -- Updated:Feb 15, 2021

ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ :ਸਮਾਣਾ : ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਨਾਨਕੇ ਘਰੋਂ ਲਾਪਤਾ ਹੋਈ ਪੰਜ ਸਾਲਾ ਬੱਚੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਗੁਆਂਢੀਆਂ ਦੇ ਘਰ ਦੀ ਤੀਸਰੀ ਮੰਜ਼ਿਲ 'ਤੇ ਪਈ ਪਾਣੀ ਦੀ ਟੈਂਕੀ 'ਚੋ ਜਿੰਦਾ ਬਰਾਮਦ ਕਰ ਲਿਆ ਹੈ।ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ.ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ ਸੋਮਵਾਰ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਐਸ.ਆਈ ਸਾਧਾ ਸਿੰਘ ਇੰਚਾਰਜ ਚੌਕੀ ਗਾਜੇਵਾਸ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਮਨ ਰਾਣੀ ਪੁੱਤਰੀ ਸੱਤਪਾਲ ਸਿੰਘ ਵਾਸੀ ਪਿੰਡ ਆਲਮਪੁਰ ਨਾਲ ਹੋਈ ਸੀ ,ਉਸਦੇ ਕੋਲ ਇੱਕ ਲੜਕੀ ਤੇ ਇੱਕ ਲੜਕਾ ਹਨ। ਉਸ ਦੀ ਪਤਨੀ ਛੁੱਟੀਆਂ ਹੋਣ ਕਰਕੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ।

Samana 5 year old girl Water tanker recovered ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ

ਉਨ੍ਹਾਂ ਦੇ ਦੱਸਣ ਮੁਤਾਬਕ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੋ ਗਏ ਸੀ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀ ਲੜਕੀ ਮੰਜੇ 'ਤੇ ਨਹੀ ਸੀ। ਗੁਲਾਬ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਸੌਹਰੇ ਘਰ ਪੁੱਜਾ ਅਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।

Samana 5 year old girl Water tanker recovered ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ

ਐਸਐਸਪੀ ਸਿੱਧੂ ਨੇ ਅੱਗੇ ਹੋਰ ਦੱਸਿਆ ਕਿ ਪੁਲਿਸ ਨੇ ਟੀਮਾਂ ਬਣਾ ਕੇ ਲਾਪਤਾ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪਿੰਡ ਦੇ ਸੀਸੀਟੀਵੀ. ਕੈਮਰਿਆਂ ਦੀ ਛਾਣ-ਬੀਣ ਕੀਤੀ ਗਈ। ਐਸਐਸਪੀ. ਨੇ ਦੱਸਿਆ ਕਿ ਅੱਜ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸਹੁਰੇ ਗੁਆਂਢ 'ਚ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ਪਰ ਰੱਖੀ ਪਾਣੀ ਵਾਲੀ ਇੱਕ ਟੈਂਕੀ ਵਿੱਚੋਂ ਕੁੱਝ ਅਵਾਜਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਕੀ ਵਿੱਚੋਂ ਜਿਉਦਾ ਬਰਾਂਮਦ ਕਰਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ।

Samana 5 year old girl Water tanker recovered ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ 'ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ 1200 ਕਰੋੜ ਦਾ ਹੋਇਆ ਨਿਵੇਸ਼ : ਹਰਸਿਮਰਤ ਕੌਰ ਬਾਦਲ

ਜ਼ਿਕਰਯੋਗ ਹੈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਸੀ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਸੀ ਜੇ ਚੋਰੀ ਕੀਤੀ ਹੈ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗਾ ਪਰ ਤੈਨੂੰ ਵਾਪਸ ਨਹੀਂ ਲਿਜਾਵਾਂਗਾ।ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਉਕਤ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ 'ਤੇ ਬਣੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਂਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਲਾਕੇ, ਉਹਨਾਂ ਨੂੰ ਫਸਾਇਆ ਜਾ ਸਕੇ।
-PTCNews

  • Share