ਹੋਰ ਖਬਰਾਂ

ਸਮਾਣਾ 'ਚ ਦਿਨ ਦਿਹਾੜੇ ਬੈਂਕ 'ਚੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋਏ ਹਥਿਆਰਬੰਦ ਲੁਟੇਰੇ

By Shanker Badra -- April 20, 2019 6:26 pm -- Updated:April 20, 2019 6:27 pm

ਸਮਾਣਾ 'ਚ ਦਿਨ ਦਿਹਾੜੇ ਬੈਂਕ 'ਚੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋਏ ਹਥਿਆਰਬੰਦ ਲੁਟੇਰੇ:ਸਮਾਣਾ : ਪੰਜਾਬ ਅੰਦਰ ਹਰ ਰੋਜ਼ ਲੁੱਟਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਪਰ ਬੇਖੌਫ਼ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ ਰਿਹਾ ਹੈ।ਅਜਿਹਾ ਹੀ ਤਾਜ਼ਾ ਮਾਮਲਾ ਸਮਾਣਾ ਵਿਖੇ ਸਾਹਮਣੇ ਆਇਆ ਹੈ।ਪਟਿਆਲਾ ਜ਼ਿਲ੍ਹੇ ਦੇ ਕਸਬਾ ਸਮਾਣਾ ਦੇ ਪਿੰਡ ਬੰਮਣਾ ਵਿਖੇ ਸਥਿਤ ਓ.ਬੀ.ਸੀ. ਬੈਂਕ 'ਚੋਂ ਲੱਖਾਂ ਰੁਪਏ ਲੁੱਟਣ ਦੀ ਖ਼ਬਰ ਮਿਲੀ ਹੈ।

Samana Armed robbers bank lakhs rupees Robbery ਸਮਾਣਾ 'ਚ ਦਿਨ ਦਿਹਾੜੇ ਬੈਂਕ 'ਚੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋਏ ਹਥਿਆਰਬੰਦ ਲੁਟੇਰੇ

ਜਾਣਕਾਰੀ ਅਨੁਸਾਰ ਹਥਿਆਰਬੰਦ ਲੁਟੇਰਿਆਂ ਨੇ ਅੱਜ ਦਿਨ-ਦਿਹਾੜੇ ਬੈਂਕ ਸ਼ਾਖਾ 'ਚ ਡਾਕਾ ਮਾਰ ਕੇ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਲਈ ਹੈ।ਇਸ ਘਟਨਾ ਤੋਂ ਬਾਅਦ ਹਥਿਆਰਬੰਦ ਲੁਟੇਰੇ ਫ਼ਰਾਰ ਹੋ ਗਏ ਹਨ।

Samana Armed robbers bank lakhs rupees Robbery ਸਮਾਣਾ 'ਚ ਦਿਨ ਦਿਹਾੜੇ ਬੈਂਕ 'ਚੋਂ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋਏ ਹਥਿਆਰਬੰਦ ਲੁਟੇਰੇ

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

  • Share