ਭਾਖੜਾ ਨਹਿਰ ਤੋਂ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ

Samana canal Girl student Deathbody Recovered

ਭਾਖੜਾ ਨਹਿਰ ਤੋਂ ਵਿਦਿਆਰਥਣ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ:ਸਮਾਣਾ ਦੇ ਪਿੰਡ ਕਾਹਨਗੜ੍ਹ ਦੀ ਰਹਿਣ ਵਾਲੀ ਲੜਕੀ ਦੀ ਕੱਲ ਰਾਤ ਖਨੌਰੀ ਭਾਖੜਾ ਨਹਿਰ ਤੋਂ ਲਾਸ਼ ਮਿਲੀ ਹੈ।ਮ੍ਰਿਤਕ ਲੜਕੀ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਜੋ ਕਿ ਆਰਟ ਐਂਡ ਕਰਾਫ਼ਟ ਦਾ ਕੋਰਸ ਕਰਨ ਤੋਂ ਬਾਅਦ ਪਟਿਆਲਾ ਦੇ ਇੱਕ ਕਾਲਜ ‘ਚ ਬੀਏ ਭਾਗ ਪਹਿਲਾ ‘ਚ ਪੜ੍ਹ ਰਹੀ ਸੀ।ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਕੌਰ ਪੜ੍ਹਾਈ ਵਿੱਚ ਅੱਵਲ ਰਹਿੰਦੀ ਸੀ ,ਉਹ 13 ਅਕਤੂਬਰ ਤੋਂ ਘਰੋਂ ਲਾਪਤਾ ਸੀ।

ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਗੈਰਹਾਜ਼ਰੀ ‘ਚ ਦੋ ਲੜਕੇ ਉਸ ਦੀ ਭੈਣ ਨੂੰ ਮਿਲਣ ਲਈ ਘਰ ਆਏ ਸਨ।ਜਿਸ ਗੱਲ ਤੋਂ ਸ਼ਰਮਿੰਦਗੀ ਮਹਿਸੂਸ ਕਰਕੇ ਉਹ ਬਿਨਾਂ ਦੱਸੇ ਘਰੋਂ ਚਲੀ ਗਈ ਸੀ ਅਤੇ ਹੁਣ ਭਾਖੜਾ ਨਹਿਰ ‘ਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਫ਼ੋਨ ਡਿਟੇਲ ਵੀ ਨਿਕਲ ਜਾਵੇਗੀ ਤੇ ਇੱਕ ਅਣਪਛਾਤੇ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
-PTCNews