ਸਮਾਣਾ -ਪਤਾੜਾ ਸੜਕ ‘ਤੇ 2 ਕੈਂਟਰਾਂ ਦੀ ਹੋਈ ਆਹਮੋ- ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ

ਸਮਾਣਾ - ਪਤਾੜਾ ਸੜਕ 'ਤੇ 2 ਕੈਂਟਰਾਂ ਦੀ ਹੋਈ ਆਹਮੋ - ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ   

ਸਮਾਣਾ -ਪਤਾੜਾ ਸੜਕ ‘ਤੇ 2 ਕੈਂਟਰਾਂ ਦੀ ਹੋਈ ਆਹਮੋ- ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ:ਸਮਾਣਾ : ਸਮਾਣਾ-ਪਤਾੜਾ ਸੜਕ ‘ਤੇ ਸਥਿਤ ਪਿੰਡ ਰੇਤਗੜ੍ਹ ਕੋਲ ਬੀਤੀ ਰਾਤ ਮਾਲ ਨਾਲ ਭਰੇ 2 ਕੈਂਟਰਾਂ ਦੀ ਆਹਮੋ -ਸਾਹਮਣੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋਵੇਂ ਕੈਂਟਰ ਚਾਲਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਕੁਲਵੰਤ ਸਿੰਘ (35) ਪੁੱਤਰ ਸਾਧੂ ਸਿੰਘ ਨਿਵਾਸੀ ਪਿੰਡ ਬੰਮਣਾ (ਸਮਾਣਾ) ਤੇ ਮੇਜਰ ਸਿੰਘ (37) ਪੁੱਤਰ ਨਿਸ਼ਾਨ ਸਿੰਘ ਨਿਵਾਸੀ ਆਗਰਾ (ਯੂਪੀ) ਵਜੋਂ ਹੋਈ ਹੈ।

ਸਮਾਣਾ – ਪਤਾੜਾ ਸੜਕ ‘ਤੇ 2 ਕੈਂਟਰਾਂ ਦੀ ਹੋਈ ਆਹਮੋ – ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ

ਇਸ ਦੌਰਾਨ ਜਾਂਚ ਅਧਿਕਾਰੀ ਏਐੱਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਰੂੰ ਨਾਲ ਭਰਿਆ ਇੱਕ ਕੈਂਟਰ ਹਿਸਾਰ ਤੋਂ ਭਵਾਨੀਗੜ੍ਹ ਰੋਡ ਸਮਾਣਾ ਸਥਿਤ ਇਕ ਫੈਕਟਰੀ ਵਿਚ ਜਾ ਰਿਹਾ ਸੀ ਜਦੋਂ ਕਿ ਦੂਜਾ ਕੈਂਟਰ ਚੰਡੀਗੜ੍ਹ ਤੋਂ ਮਾਲ ਭਰ ਕੇ ਆਗਰਾ ਜਾ ਰਿਹਾ ਸੀ। ਇਸ ਦੌਰਾਨ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਸਮੇਂ ਪਿੰਡ ਰੇਤਗੜ੍ਹ ਦੇ ਨੇੜੇ ਦੋਵੇਂ ਕੈਂਟਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ।

ਸਮਾਣਾ – ਪਤਾੜਾ ਸੜਕ ‘ਤੇ 2 ਕੈਂਟਰਾਂ ਦੀ ਹੋਈ ਆਹਮੋ – ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ

ਇਸ ਹਾਦਸੇ ਵਿੱਚ ਇਕ ਕੈਂਟਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ ,ਜਦੋਂ ਕਿ ਦੂਜਾ ਚਾਲਕ ਕੈਂਟਰ ਵਿਚ ਫਸ ਗਿਆ ,ਜਿਸ ਨੂੰ ਪੁਲਿਸ ਨੇ ਕਰੇਨ ਦੀ ਮਦਦ ਨਾਲ ਦੋ ਘੰਟੇ ਬਾਅਦ ਕੈਂਟਰ ਤੋਂ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਪਰ ਹਸਪਤਾਲ ਪੁੱਜਣ ‘ਤੇ ਡਾਕਟਰਾਂ ਨੇ ਉਸ ਨੂੰ ਵੀ ਮਿ੍ਤਕ ਐਲਾਨ ਦਿੱਤਾ। ਜਿਨ੍ਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
-PTCNews