Wed, Apr 24, 2024
Whatsapp

ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ

Written by  Shanker Badra -- May 18th 2019 11:17 AM
ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ

ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ

ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ:ਪਟਿਆਲਾ : ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਵੋਟਾਂ 'ਚ ਵਰਤਾਈ ਜਾਣ ਵਾਲੀ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ।ਇਸ ਦੀ ਖ਼ਬਰ ਮਿਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੀ ਰਾਤ ਪਟਿਆਲਾ ਸਮਾਣਾ ਸੜਕ 'ਤੇ ਧਰਨਾ ਲਾਇਆ ਹੈ।ਇਸ ਮੌਕੇ ਦੋਵਾਂ ਉਮੀਦਵਾਰਾਂ ਨੇ ਚੋਣ ਕਮਿਸ਼ਨ ਤੇ ਪੁਲਿਸ ਪ੍ਰਸ਼ਾਸਨ ਨੂੰ ਉੱਥੇ ਕਾਂਗਰਸ ਦੇ ਉਮੀਦਵਾਰ ਵੱਲੋਂ ਵੋਟਾਂ ਵਿਚ ਸ਼ਰਾਬ ਵੰਡਣ ਲਈ ਪਹੁੰਚੇ ਟਰੱਕਾਂ ਦੀ ਸ਼ਿਕਾਇਤ ਕਰਦਿਆਂ ਇਸ ਸ਼ੈਲਰ ਦੀ ਪੜਤਾਲ ਕਰਨ ਦੀ ਮੰਗ ਕੀਤੀ ਹੈ। [caption id="attachment_296611" align="aligncenter" width="300"]Samana Voters Seductive sheller near illegal liquor Recovered ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ[/caption] ਓਥੇ ਸਾਰੀ ਰਾਤ ਧਰਨਾ ਜਾਰੀ ਰਹਿਣ ਤੋਂ ਬਾਅਦ ਅੱਜ ਸਵੇਰੇ ਪੰਜ ਵਜੇ ਪ੍ਰਸਾਸ਼ਨ ਆਖਿਰਕਾਰ ਝੁਕਿਆ ਅਤੇ ਸ਼ੈਲਰ ਦੇ ਗੇਟ ਖੋਲ੍ਹੇ ਗਏ।ਜਿਸ ਤੋਂ ਬਾਅਦ ਡਾ.ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਮੀਡੀਆ ਕਰਮੀਆਂ ਨਾਲ ਸ਼ੈਲਰ ਦੇ ਅੰਦਰ ਪੁੱਜੇ ਤਾਂ ਉਥੇ ਦੇਖਿਆ ਕਿ ਸ਼ੈਲਰ ਦੇ ਅੰਦਰ ਅਣਗਿਣਤ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ। [caption id="attachment_296610" align="aligncenter" width="300"] Samana Voters Seductive sheller near illegal liquor Recovered ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ[/caption] ਇਸ ਦੌਰਾਨ ਡਾ. ਗਾਂਧੀ ਤੇ ਰੱਖੜਾ ਨੇ ਇਲਜ਼ਾਮ ਲਾਇਆ ਕਿ ਪ੍ਰਸਾਸ਼ਨ ਨੇ ਸ਼ੈਲਰ ਵਾਲਿਆਂ ਨੂੰ ਟਾਇਮ ਦੇ ਦਿੱਤਾ ਕਿ ਉਹ ਸ਼ਰਾਬ ਉਥੋਂ ਸ਼ਿਫਟ ਕਰ ਸਕਣ।ਇਸ ਦਾ ਸਬੂਤ ਵੀ ਮੀਡੀਆਂ ਕਰਮੀਆਂ ਨੇ ਵੇਖਿਆ ਕਿ ਨਾਲ ਦੇ ਪਲਾਟ ਵਿਚ ਸ਼ਰਾਬ ਨੂੰ ਸ਼ਿਫਟ ਕੀਤਾ ਜਾ ਰਿਹਾ ਸੀ ਅਤੇ ਗੱਤੇ ਦੀਆਂ ਪੇਟੀਆਂ ਕਮਜ਼ੋਰ ਹੋਣ ਕਰਕੇ ਫੱਟਣ ਲੱਗ ਗਈਆਂ ਅਤੇ ਕਈ ਪੇਟੀਆਂ ਫੱਟਣ ਨਾਲ ਬੋਤਲਾਂ ਖਿਲਰ ਗਈਆਂ ਸਨ।ਇਸ ਦੇ ਨਾਲ ਲਗਦੇ ਪਲਾਟ ਵਿਚ ਵੀ ਸ਼ਰਾਬ ਦੀਆਂ ਅਣਗਿਣਤ ਪੇਟੀਆਂ ਖਿਲਰੀਆਂ ਪਈਆਂ ਵੇਖੀਆਂ ਗਈਆਂ ਹਨ। [caption id="attachment_296615" align="aligncenter" width="300"]Samana Voters Seductive sheller near illegal liquor Recovered ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ[/caption] ਸੁਰਜੀਤ ਸਿੰਘ ਰੱਖੜਾ ਅਤੇ ਡਾ. ਧਰਮਵੀਰ ਗਾਂਧੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਹੋਛੇ ਹੱਥਕੰਡੇ ਆਪਣਾ ਰਹੀ ਹੈ ਕਿਉਂਕਿ ਇਸ ਸ਼ੈਲਰ ਵਿਚ ਅਜਿਹੀਆਂ ਕਾਰਾਂ ਵੇਖੀਆਂ ਜਾ ਸਕਦੀਆਂ ਸਨ,ਜਿਨ੍ਹਾਂ ਕਾਂਗਰਸ ਅਤੇ ਪ੍ਰਨੀਤ ਕੌਰ ਦੇ ਸਟਿੱਕਰ ਲੱਗੇ ਵੇਖੇ ਗਏ। ਡਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆ ਰਹੀ ਹੈ ਕਿ ਪ੍ਰੀਨਤ ਕੌਰ ਵਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਇਹ ਸ਼ਰਾਬ ਵੋਟਾਂ ਖਰੀਦਣ ਲਈ ਵਰਤੀ ਜਾ ਰਹੀ ਹੈ। [caption id="attachment_296608" align="aligncenter" width="300"]Samana Voters Seductive sheller near illegal liquor Recovered ਸਮਾਣਾ ਨੇੜੇ ਸ਼ੈਲਰ 'ਚੋਂ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੋਣਾਂ ਤੋਂ ਇੱਕ ਦਿਨ ਪਹਿਲਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਸਬੰਧ ਵਿਚ ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਫ਼ੋਨ 'ਤੇ ਸ਼ਰਾਬ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਮਾਮਲੇ 'ਤੇ ਅਗਲੇਰੀ ਕਾਰਵਾਈ ਜਾਰੀ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...