ਸਮੋਸੇ 'ਤੇ ਡਿਸਕਾਉਂਟ ਨਾ ਦੇਣ ਤੋਂ ਭੜਕਿਆ ਗ੍ਰਾਹਕ, ਰਚ ਦਿੱਤੀ ਵੱਡੀ ਸਾਜਿਸ਼
ਹਰਿਆਣਾ ਦੇ ਗੁਰੂਗਰਾਮ ਦਿਲਚਸਪ ਕਹਾਣੀ ਸਾਹਮਣੇ ਆਈ ਹੈ ਜਿਥੇ ਜ਼ਿਲੇ ਵਿਚ ਪੁਲਿਸ ਨੇ ਇਕ ਅਜਿਹੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਸਮੋਸੇ ਬਹੁਤ ਪਸੰਦ ਸੀ। ਉਹ ਇਕ ਹੀ ਦੁਕਾਨ ਤੋਂ ਸਮੋਸੇ ਖਾਂਦਾ ਸੀ। ਇਕ ਦਿਨ ਉਸ ਨੇ ਦੁਕਾਨ ਦੇ ਮਾਲਕ ਨੇ ਸਮੋਸੇ 'ਤੇ ਛੋਟ ਮੰਗੀ, ਪਰ ਮਾਲਕ ਨੇ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਉਸ ਬਦਮਾਸ਼ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਅਤੇ ਬਦਲੇ ਵਿਚ ਦੁਕਾਨ ਮਾਲਕ ਤੋਂ 50 ਲੱਖ ਦੀ ਰਕਮ ਦੀ ਮੰਗ ਕੀਤੀ। ਬਾਅਦ ਵਿਚ ਕ੍ਰਾਈਮ ਬ੍ਰਾਂਚ ਨੇ 19 ਸਾਲਾ ਨੌਜਵਾਨ ਨੂੰ ਦਿੱਲੀ ਦੇ ਵਪਾਰੀ ਤੋਂ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਅਤੇ ਇਸ ਘਟਨਾ ਦਾ ਖੁਲਾਸਾ ਕੀਤਾ। READ MORE : ਸਤੰਬਰ ਤੱਕ ਏਅਰ ਇੰਡੀਆ ਦਾ ਕੀਤਾ ਜਾਵੇਗਾ 100% ਨਿੱਜੀਕਰਨ, ਕਿਸਦੇ ਹੱਥ ਜਾਵੇਗਾ ਮਾਲਕਾਨਾ ਹੱਕ ਪੁਲਿਸ ਦੀ ਗ੍ਰਿਫਤ 'ਚ ਆਇਆ ਇਹ ਬਦਮਾਸ਼ ਗੈਂਗਸਟਰ ਰਾਜੇਸ਼ ਭਾਰਤੀ ਅਤੇ ਸੰਜੇ ਬਿਦਰੋ ਦੇ ਸ਼ੂਟਰ ਅੱਕੂ ਦਾ ਭਰਾ ਹੈ, ਜੋ ਜੇਲ੍ਹ ਵਿੱਚ ਦਿੱਲੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਪੁਲਿਸ ਅਨੁਸਾਰ ਅਪਰਾਧ ਦੀ ਦੁਨੀਆ ਵਿਚ ਆਪਣਾ ਨਾਂ ਚਮਕਾਉਣ ਲਈ ਚੰਦੂ ਨੇ ਦੁਕਾਨ ਦੇ ਮਾਲਕ ਤੋਂ 50 ਲੱਖ ਦੀ ਰੰਗਦਾਰੀ ਲਈ ਕਈ ਫੋਨ ਕੀਤੇ।