Thu, Apr 18, 2024
Whatsapp

ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ 

Written by  Shanker Badra -- January 27th 2020 08:59 PM -- Updated: January 27th 2020 09:02 PM
ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ 

ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ 

ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ :ਨਵੀਂ ਦਿੱਲੀ : ਫੇਸਬੁੱਕ 'ਤੇ ਇੱਕ ਸਮੋਸੇ ਵੇਚਣ ਵਾਲੇ ਸ਼ਖਸ ਨੂੰ ਇਸ਼ਕ 'ਚ ਰਾਂਝਾ ਬਣਨਾ ਉਸ ਸਮੇਂ ਭਾਰੀ ਪੈ ਗਿਆ, ਜਦੋਂ ਉਸ ਦਾ ਪੇਚਾ ਅਗੋਂ ਇਕ ਮਹਿਲਾ ਕਾਸਟੇਬਲ ਨਾਲ ਪੈ ਗਿਆ। ਮਹਿਲਾ ਕਾਂਸਟੇਬਲ ਵਲੋਂ ਦਿਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। [caption id="attachment_383908" align="aligncenter" width="300"] ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ[/caption] ਦਰਅਸਲ 'ਚ ਡਬਰਾ 'ਚਸਮੋਸੇ ਵੇਚਣ ਵਾਲੇ ਇਕ ਨੌਜਵਾਨ ਨੇ ਫੇਸਬੁੱਕ 'ਤੇ ਟੌਮ ਨਾਂ ਨਾਲ ਆਈਡੀ ਬਣਾ ਕੇ ਇਕ ਮਹਿਲਾ ਕਾਂਸਟੇਬਲ ਨੂੰ ਫਰੈਂਡ ਰਿਕਵੈਸਟ ਭੇਜ ਦਿਤੀ। ਮਹਿਲਾ ਕਾਂਸਟੇਬਲ ਵਲੋਂ ਉਸ ਦੀ ਫਰੈਂਡ ਰਿਕਵੈਸਟ ਅਸੈਪਟ ਹੋਣ ਬਾਅਦ ਉਹ ਅਸ਼ਲੀਲ ਚੈਟ ਕਰਨ ਲੱਗ ਪਿਆ ਸੀ। [caption id="attachment_383907" align="aligncenter" width="300"] ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ[/caption] ਇੰਨਾ ਹੀ ਨਹੀਂ ਮਹਿਲਾ ਕਾਂਸਟੇਬਲ ਨੇ ਬਲਾਕ ਕੀਤਾ ਤਾਂ ਦੂਸਰੀ ਫੇਕ ਆਈਡੀ ਬਣਾ ਕੇ ਅਸ਼ਲੀਲ ਵੀਡੀਓ ਭੇਜਣੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਮਹਿਲਾ ਕਾਂਸਟੇਬਲ ਨੂੰ ਬਦਨਾਮ ਕਰਨ ਦੀ ਧਮਕੀ ਵੀ ਦਿਤੀ। ਇਸ ਤੋਂ ਬਾਅਦ ਪੀੜਤਾ ਨੇ ਦਸੰਬਰ 2019 ਵਿਚ ਸਾਈਬਰ ਸੈੱਲ ਨੂੰ ਸ਼ਿਕਾਇਤ ਕਰ ਦਿਤੀ, ਜਿਸ 'ਤੇ ਮੁਲਜ਼ਮ ਦੀ ਤਲਾਸ਼ ਸ਼ੁਰੂ ਹੋਈ [caption id="attachment_383909" align="aligncenter" width="300"]v ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ[/caption] ਜਿਸ ਤੋਂ ਬਾਅਦ ਸਾਈਬਰ ਸੈੱਲ ਨੇ ਮੁਲਜ਼ਮ ਤੱਕ ਪਹੁੰਚਣ ਲਈ ਜਾਲ ਵਿਛਾਇਆ ਤੇ ਅਖੀਰ ਸ਼ੁੱਕਰਵਾਰ ਸ਼ਾਮ ਨੂੰ ਮੁਲਜ਼ਮ ਨੂੰ ਪਿਛੋਰ ਤੋਂ ਕਾਬੂ ਕਰ ਲਿਆ ਹੈ। 25 ਸਾਲਾ ਮਹਿਲਾ ਕਾਂਸਟੇਬਲ ਗਵਾਲੀਅਰ ਦੀ ਵਾਸੀ ਦੱਸੀ ਜਾ ਰਹੀ ਹੈ , ਜੋ ਗੁਣਾ ਜ਼ਿਲ੍ਹੇ ਦੇ ਇਕ ਥਾਣੇ 'ਚ ਤਾਇਨਾਤ ਹੈ। [caption id="attachment_383906" align="aligncenter" width="300"]Samosa seller Facebook Created Tom , started harassing Lady Constable ਸਮੋਸੇ ਵੇਚਣ ਵਾਲਾ ਸ਼ਖਸ Facebook 'ਤੇ ਬਣਿਆ ਰਾਂਝਾ ,ਮਹਿਲਾ ਕਾਂਸਟੇਬਲ ਨਾਲ ਪਿਆ ਪੰਗਾ[/caption] ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਇੰਚਾਰਜ ਸੂਬਾ ਸਾਈਬਰ ਸੈੱਲ ਮੁਕੇਸ਼ ਨਾਰੌਲੀਆ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ। ਪੁਲਿਸ ਵਲੋਂ ਅਪਣੇ ਪੱਧਰ 'ਤੇ ਕੀਤੀ ਪੜਤਾਲ ਦੌਰਾਨ ਇੰਟਰਨੈੱਟ ਵਾਲੇ ਮੋਬਾਈਲ ਦੀ ਲੋਕੇਸ਼ਨ ਡਬਰਾ-ਪਿਛੋਰ ਦੇ ਵਿਚਕਾਰ ਦੀ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਕ੍ਰਿਸ਼ਨਲਾਲ ਪੁੱਤਰ ਅਸ਼ੋਕ ਬਾਥਸ ਨੂੰ ਕਾਬੂ ਕਰ ਲਿਆ ਹੈ। -PTCNews


Top News view more...

Latest News view more...