Sat, Apr 20, 2024
Whatsapp

ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ

Written by  Shanker Badra -- August 06th 2019 03:02 PM
ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ

ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ

ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ :ਸਮਰਾਲਾ : ਪੁਲਿਸ ਥਾਣਾ ਸਮਰਾਲਾ 'ਚ ਅੱਜ ਉਸ ਸਮੇਂ ਵੱਡੀ ਘਟਨਾ ਵਾਪਰੀ ਗਈ , ਜਦੋਂ ਸਰਕਾਰੀ ਰਿਵਾਲਵਰ 'ਚੋਂ ਚੱਲੀ ਗੋਲੀ ਨਾਲ ਇਕ ਹਵਾਲਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਕਾਰਨ ਸਮਰਾਲਾ ਪੁਲਿਸ ਥਾਣੇ 'ਚ ਭਾਜੜਾਂ ਪੈ ਗਈਆਂ ਹਨ। ਇਸ ਘਟਨਾ ਨੂੰ ਪੁਲਿਸ ਦੀ ਲਾਪਰਵਾਹੀ ਦੱਸਿਆ ਜਾਵੇਂ ਜਾਂ ਹਾਦਸਾ ,ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲੀ ਸਚਾਈ ਕੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_326201" align="aligncenter" width="300"]Samrala police station shot , Reference Death
ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ[/caption] ਮਿਲੀ ਜਾਣਕਾਰੀ ਅਨੁਸਾਰ ਨਿਰਦੀਪ ਸਿੰਘ (45) ਵਾਸੀ ਪਿੰਡ ਮੰਜਾਲੀ ਕਲਾਂ ਜੋ ਕਿ ਪਿੰਡ ਵਿੱਚ ਹੀ ਡਾਕਟਰੀ ਦੀ ਦੁਕਾਨ ਕਰਦਾ ਹੈ। ਉਸਨੂੰ ਸਮਰਾਲਾ ਪੁਲਿਸ ਨੇ ਬੀਤੇ ਦਿਨ ਕੁਝ ਨਸ਼ੀਲੀਆਂ ਦਵਾਈਆਂ ਸਮੇਤ ਗ੍ਰਿਫਤਾਰ ਕੀਤਾ ਸੀ। ਅੱਜ ਸਵੇਰੇ ਥਾਣੇ ਦੇ ਅੰਦਰ ਹੀ ਡਾਕਟਰ ਨਿਰਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_326204" align="aligncenter" width="300"]Samrala police station shot , Reference Death
ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ[/caption] ਇਸ ਘਟਨਾ ਤੋਂ ਬਾਅਦ ਪਹਿਲਾਂ ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰਾਂ ਦੀ ਘਟਨਾ ਵਾਪਰੇ ਜਾਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਸੀ ਪਰ ਕੁੱਝ ਦੇਰ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ੀ ਅਫ਼ਸਰ ਏ.ਐਸ.ਆਈ. ਰਜਿੰਦਰ ਸਿੰਘ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਲੱਗਣ ਨਾਲ ਹਵਾਲਾਤੀ ਦੀ ਮੌਤ ਹੋਈ ਹੈ। [caption id="attachment_326202" align="aligncenter" width="300"]Samrala police station shot , Reference Death
ਸਮਰਾਲਾ ਪੁਲਿਸ ਥਾਣੇ 'ਚ ਚੱਲੀ ਗੋਲੀ , ਹਵਾਲਾਤੀ ਦੀ ਹੋਈ ਮੌਤ , ਪੁਲਿਸ ਨੂੰ ਪਈਆਂ ਭਾਜੜਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਯੁੱਧਿਆ ਰਾਮ ਜਨਮ ਭੂਮੀ- ਬਾਬਰੀ ਮਸਜਿਦ ਵਿਵਾਦ : ਸੁਪਰੀਮ ਕੋਰਟ ‘ਚ ਅੱਜ ਤੋਂ ਰੋਜ਼ਾਨਾ ਸੁਣਵਾਈ ਸ਼ੁਰੂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਫਤੀਸ਼ੀ ਅਫ਼ਸਰ ਹਵਾਲਾਤੀ ਨਿਰਦੀਪ ਸਿੰਘ ਤੋਂ ਆਪਣੇ ਕਮਰੇ 'ਚ ਪੁੱਛਗਿੱਛ ਕਰ ਰਿਹਾ ਸੀ। ਜਦੋਂ ਤਫਤੀਸ਼ੀ ਅਫ਼ਸਰ ਆਪਣੇ ਕਮਰੇ ਤੋਂ ਬਾਹਰ ਚਲਾ ਗਿਆ ਤਾਂ ਹਵਾਲਾਤੀ ਨਿਰਦੀਪ ਸਿੰਘ ਨੇ ਥਾਣੇਦਾਰ ਦੇ ਦਰਾਜ਼ ਵਿੱਚ ਪਈ ਉਸ ਦੀ ਸਰਕਾਰੀ ਰਿਵਾਲਵਰ ਕੱਢ ਕੇ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਹੈ। -PTCNews


Top News view more...

Latest News view more...