ਸਮਰਾਲਾ: ਟਿੱਪਰ ਅਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ, 2 ਦੀ ਮੌਤ ,5 ਹੋਏ ਜ਼ਖਮੀ

By Shanker Badra - November 30, 2020 1:11 pm

ਸਮਰਾਲਾ: ਟਿੱਪਰ ਅਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ, 2 ਦੀ ਮੌਤ ,5 ਹੋਏ ਜ਼ਖਮੀ:ਸਮਰਾਲਾ : ਪੰਜਾਬ 'ਚ ਲਗਾਤਾਰ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾਸਮਰਾਲਾ ਦੇ ਪਿੰਡ ਜਲਾਹ ਮਾਜਰਾ ਵਿੱਖੇ ਵਾਪਰਿਆ ਹੈ।

Samrala: Two killed, five injured in Tipper-Innova car collision ਸਮਰਾਲਾ : ਟਿੱਪਰ ਅਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ,  2 ਦੀ ਮੌਤ ,5 ਹੋਏ ਜ਼ਖਮੀ

ਇਸ ਦੌਰਾਨ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ 'ਚ ਸ਼ਾਮਿਲ ਹੋਣ ਜਾ ਰਹੀ ਬੈਂਡ ਟੀਮ ਦੀ ਇਨੋਵਾ ਕਾਰ ਦੀ ਸਰਹਿੰਦ ਨਹਿਰ ਕਿਨਾਰੇ ਅੱਜ ਸਵੇਰੇ ਹੀ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ।

Samrala: Two killed, five injured in Tipper-Innova car collision ਸਮਰਾਲਾ : ਟਿੱਪਰ ਅਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ,  2 ਦੀ ਮੌਤ ,5 ਹੋਏ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਦੀਪ ਪਾਈਪ ਬੈਂਡ ਟੀਮ ਰਾੜਾ ਸਾਹਿਬ ਦੇ 7 ਮੈਂਬਰ ਇਨੋਵਾ ਕਾਰ 'ਚ ਸਵਾਰ ਹੋ ਕੇ ਰੋਪੜ ਵਿਖੇ ਇਕ ਸਮਾਗਮ 'ਚ ਜਾ ਰਹੇ ਸਨ। ਇਸ ਦੌਰਾਨ ਸੰਘਣੀ ਧੁੰਦ ਕਾਰਨ ਸਰਹਿੰਦ ਨਹਿਰ ਦੇ ਪਿੰਡ ਜਲਾਹ ਮਾਜਰਾ ਨੇੜੇ ਬੈਂਡ ਟੀਮ ਦੀ ਕਾਰ ਟਿੱਪਰ ਨਾਲ ਜਾ ਟਕਰਾਈ।

Samrala: Two killed, five injured in Tipper-Innova car collision ਸਮਰਾਲਾ : ਟਿੱਪਰ ਅਤੇ ਇਨੋਵਾ ਕਾਰ ਦੀ ਹੋਈ ਭਿਆਨਕ ਟੱਕਰ,  2 ਦੀ ਮੌਤ ,5 ਹੋਏ ਜ਼ਖਮੀ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੀਮ ਦੇ 2 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 5 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਦੀ ਹਾਲਤ ਬਹੁਤ ਦੁਖਦਾਈ ਬਣੀ ਹੋਈ ਹੈ।
-PTCNews

adv-img
adv-img