ਸੰਯੁਕਤ ਮੋਰਚੇ ਵੱਲੋਂ 27 ਤਾਰੀਖ ਦੇ ਭਾਰਤ ਬੰਦ ਦੇ ਕਾਲ ਦੀਆਂ ਤਿਆਰੀਆਂ ਮੁਕੰਮਲ

By Riya Bawa - September 16, 2021 5:09 pm

ਅੰਮ੍ਰਿਤਸਰ: ਕਿਸਾਨ ਸਯੂਕਤ ਮੋਰਚੇ ਵੱਲੋਂ 27 ਤਾਰੀਖ ਨੂੰ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਉਥੇ ਹੀ ਕਿਸਾਨ ਸੰਘਰਸ਼ ਕਮੇਟੀਆਂ ਦੀ 32 ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵਿਚ ਸਰਕਾਰ ਅਤੇ ਸਿਆਸੀ ਪਾਰਟੀਆ ਦੇ ਪ੍ਰਤੀ ਰੋਸ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਦ ਤਕ ਸਾਡੀਆਂ ਮੰਗਾ ਮਨ ਸਰਕਾਰ ਕਾਲੇ ਕਾਨੂੰਨ ਰਦ ਨਹੀਂ ਕਰ ਦਿੰਦੀ ਉਦੋਂ ਤੱਕ ਅਸੀਂ ਪੰਜਾਬ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਨਹੀ ਕਰਨ ਦੇਵਾਂਗੇ।

ਇਸ ਸੰਬਧੀ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਕੰਵਲਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਵਿਚ ਪਹਿਲੀ ਬੰਦ ਦੀ ਕਾਲ ਨੂੰ ਲਗਭਗ ਇਕ ਸਾਲ ਹੋਣ ਜਾ ਰਿਹਾ ਹੈ ਜਿਸਦੇ ਚਲਦੇ ਸਾਡੀਆਂ ਪਇਆ ਮੰਗਾ ਨੂੰ ਲੈ ਕੇ ਅਸੀਂ 27 ਤਾਰੀਖ ਨੂੰ ਭਾਰਤ ਬੰਦ ਦੀ ਕਾਲ ਉਲੀਕੀ ਹੈ ਜਿਸਦੇ ਚਲਦੇ ਉਸ ਦਿਨ ਸੰਪੂਰਨ ਤੌਰ ਤੇ ਆਵਾਜਾਈ ਅਤੇ ਬੈਕ, ਬਜਾਰ ਅਤੇ ਹੋਰ ਅਦਾਰੇ ਬੰਦ ਰੱਖ ਸਰਕਾਰ ਖਿਲਾਫ ਰੋਸ ਕੀਤਾ ਜਾਵੇਗਾ। ਇਹ ਆਪਣੇ ਆਪ ਵਿੱਚ ਇੱਕ ਮੁਕੰਮਲ ਬੰਦ ਦੀ ਪਹਿਲੀ ਕਾਲ ਹੋਵੇਗੀ ਜੋ ਪੂਰਨ ਤੋਰ 'ਤੇ ਭਾਰਤ ਬੰਦ ਦੇ ਸਮਰਥਨ ਵਿਚ ਉਤਰੇਗੀ।

 

2022 ਦੀਆਂ ਚੋਣਾਂ ਸੰਬਧੀ ਬਿਆਨ ਦਿੰਦਿਆ ਉਨ੍ਹਾਂ ਨੇ ਕਿਹਾ ਕਿ ਜਦ ਤਕ ਸਾਡੀਆਂ ਮੰਗਾ ਮਣ ਸਰਕਾਰ ਕਾਲੇ ਬਿਲ ਰੱਦ ਨਹੀਂ ਕਰਦੀ ਉਦੋਂ ਤੱਕ ਅਸੀਂ ਪੰਜਾਬ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਨਹੀ ਕਰਨ ਦਿਆਂਗੇ। ਪੰਜਾਬ ਵਿਚ ਪਹਿਲਾ ਤੋਂ ਹੀ ਰਿਲਾਇੰਸ ਦੇ ਮਾਲ ਅਤੇ ਪੈਟਰੋਲ ਪੰਪ ਦੇ ਨਾਲ ਨਾਲ ਟੌਲ ਪਲਾਜਾ ਪੂਰਨ ਤੌਰ ਤੇ ਬੰਦ ਹਨ ਅਜਿਹੇ ਸਮੇ ਵਿਚ ਜੇਕਰ ਕੋਈ ਸਿਆਸੀ ਪਾਰਟੀ ਚੌਣ ਪ੍ਰਚਾਰ ਲਈ ਰੈਲੀ ਕਰੇਗੀ ਉਸਦਾ ਵਿਰੋਧ ਕੀਤਾ ਜਾਵੇਗਾ।

-PTC News

adv-img
adv-img