ਮੁੱਖ ਖਬਰਾਂ

ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ

By Pardeep Singh -- January 12, 2022 6:04 pm -- Updated:January 12, 2022 6:08 pm

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸੀ ਪਿੜ ਸਰਗਰਮ ਹੈ। ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ।ਉਥੇ ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ।


ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਰਵਨੀਤ ਬਰਾੜ ਨੂੰ ਮੋਹਾਲੀ ਤੋਂ, ਹਰਜਿੰਦਰ ਸਿੰਘ ਟਾਂਡਾ ਨੂੰ ਖਡੂਰ ਸਾਹਿਬ ਤੋਂ, ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਡਾਕਟਰ ਸੁਖਮਨਦੀਪ ਸਿੰਘ ਨੂੰ ਤਰਨਤਾਰਨ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ,ਅਜੇ ਕੁਮਾਰ ਫਿਲੌਰ ਤੋਂ, ਰਾਜੇਸ਼ ਕੁਮਾਰ ਨੂੰ ਕਰਤਾਰਪੁਰ ਤੋਂ, ਰਮਨਦੀਪ ਸਿੰਘ ਨੂੰ ਜੈਤੋਂ ਤੋਂ ਅਤੇ ਨਵਦੀਪ ਸਿੰਘ ਨੂੰ ਮੋਗਾ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੀ ਗਈ ਹੈ।


ਵੇਖੋ ਉਮੀਦਵਾਰਾਂ ਦੀ ਲਿਸਟ
1. ਬਲਵੀਰ ਸਿੰਘ ਰਾਜੇਵਾਲ ਸਮਰਾਲਾ ਤੋਂ
2. ਘਨੌਰ ਤੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ
3. ਖਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ
4. ਮੋਹਾਲੀ ਤੋਂ ਰਵਨੀਤ ਸਿੰਘ ਬਰਾੜ
5. ਤਰਨਤਾਰਨ ਤੋਂ ਡਾ: ਸੁਖਮਨਦੀਪ ਸਿੰਘ ਢਿੱਲੋਂ
6. ਕਰਤਾਰਪੁਰ ਤੋਂ ਰਾਜੇਸ਼ ਕੁਮਾਰ
7. ਜੈਤੋ ਤੋਂ ਰਮਨਦੀਪ ਸਿੰਘ
8. ਫਿਲੌਰ ਤੋਂ ਅਜੇ ਕੁਮਾਰ
9. ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ
10. ਨਵਦੀਪ ਸੰਘਾ ਮੋਗਾ ਤੋਂ

ਇਹ ਵੀ ਪੜ੍ਹੋ:ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ, ਕੋਰੋਨਾ ਫੈਲਾ ਕੇ ਜਾਂਦੇ : ਰਾਜ ਕੁਮਾਰ ਵੇਰਕਾ 

-PTC News

  • Share