ਮੁੱਖ ਖਬਰਾਂ

ਕੈਲੀਫੋਰਨੀਆ : ਹਵਾ 'ਚ ਉੱਡ ਰਿਹਾ ਜਹਾਜ਼ ਅਚਾਨਕ ਘਰਾਂ ਉੱਤੇ ਡਿੱਗਿਆ , 2 ਲੋਕਾਂ ਦੀ ਮੌਤ ਅਤੇ 2 ਜ਼ਖਮੀ

By Shanker Badra -- October 12, 2021 11:03 am

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ (California) ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ (Plane Crash) ਹੋ ਗਿਆ ਹੈ। ਜਹਾਜ਼ ਹਾਦਸਾਗ੍ਰਸਤ ਹੋ ਕੇ ਘਰਾਂ ਦੇ ਉੱਪਰ ਡਿੱਗ ਗਿਆ ਹੈ। ਇਸ ਹਾਦਸੇ ਵਿੱਚ ਘੱਟੋ -ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ।

ਕੈਲੀਫੋਰਨੀਆ : ਹਵਾ 'ਚ ਉੱਡ ਰਿਹਾ ਜਹਾਜ਼ ਅਚਾਨਕ ਘਰਾਂ ਉੱਤੇ ਡਿੱਗਿਆ , 2 ਲੋਕਾਂ ਦੀ ਮੌਤ ਅਤੇ 2 ਜ਼ਖਮੀ

ਖ਼ਬਰਾਂ ਅਨੁਸਾਰ ਇਹ ਛੋਟਾ ਜਹਾਜ਼ ਦੋ ਇੰਜਣਾਂ ਵਾਲਾ ਸੀ। ਹਵਾ ਵਿੱਚ ਉੱਡਦੇ ਸਮੇਂ ਇਸ ਵਿੱਚ ਕੁਝ ਨੁਕਸ ਪੈ ਗਿਆ ਅਤੇ ਇਹ ਅਚਾਨਕ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਇਸ ਨੂੰ ਇੱਕ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ।
ਅੱਗ ਨੇ ਪੂਰੇ ਜਹਾਜ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਈ ਘਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ।

ਕੈਲੀਫੋਰਨੀਆ : ਹਵਾ 'ਚ ਉੱਡ ਰਿਹਾ ਜਹਾਜ਼ ਅਚਾਨਕ ਘਰਾਂ ਉੱਤੇ ਡਿੱਗਿਆ , 2 ਲੋਕਾਂ ਦੀ ਮੌਤ ਅਤੇ 2 ਜ਼ਖਮੀ

ਪਾਇਲਟ ਸਮੇਤ ਘੱਟੋ-ਘੱਟ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3-4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਦੱਸਿਆ ਗਿਆ ਕਿ ਇਹ ਜਹਾਜ਼ ਹਾਦਸਾ ਸੈਨ ਡਿਏਗੋ ਦੇ ਇੱਕ ਸਕੂਲ ਦੇ ਨੇੜੇ ਵਾਪਰਿਆ ਹੈ। ਇਸ ਸਬੰਧੀ ਫਾਇਰ ਅਫਸਰ ਨੇ ਦੱਸਿਆ ਕਿ ਇਸ ਛੋਟੇ ਜਹਾਜ਼ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਇਹ ਇੱਕ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਜਹਾਜ਼ ਅਤੇ ਘਰ ਦੋਵੇਂ ਅੱਗ ਦੀ ਲਪੇਟ ਵਿੱਚ ਆ ਗਏ।

ਕੈਲੀਫੋਰਨੀਆ : ਹਵਾ 'ਚ ਉੱਡ ਰਿਹਾ ਜਹਾਜ਼ ਅਚਾਨਕ ਘਰਾਂ ਉੱਤੇ ਡਿੱਗਿਆ , 2 ਲੋਕਾਂ ਦੀ ਮੌਤ ਅਤੇ 2 ਜ਼ਖਮੀ

ਇਸ ਘਟਨਾ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਛੋਟਾ ਜਹਾਜ਼ ਅਚਾਨਕ ਘਰਾਂ ਦੇ ਉੱਪਰ ਆ ਗਿਆ। ਸ਼ਾਇਦ ਪਾਇਲਟ ਨੇ ਜਹਾਜ਼ ਦਾ ਕੰਟਰੋਲ ਗੁਆ ਦਿੱਤਾ ਸੀ। ਜਿਸ ਜਗ੍ਹਾ 'ਤੇ ਇਹ ਹਾਦਸਾ ਹੋਇਆ ਉਹ ਰਿਹਾਇਸ਼ੀ ਇਲਾਕਾ ਹੈ। ਇਸ ਖੇਤਰ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ। ਇਸ ਜਹਾਜ਼ ਹਾਦਸੇ ਵਿੱਚ ਕਰੀਬ 10 ਘਰ ਨੁਕਸਾਨੇ ਗਏ ਹਨ। ਬਚਾਅ ਟੀਮ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਦੇ ਵੇਖਿਆ ਗਿਆ ਅਤੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
-PTCNews

  • Share