Thu, Apr 25, 2024
Whatsapp

ਇਹਨਾਂ ਔਰਤਾਂ ਨੂੰ ਸਲਾਮ, ਘਰ ਦੀ ਜਿੰਮੇਵਾਰੀ ਦੇ ਨਾਲ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਨੇ ਇਹ ਮਹਿਲਾਵਾਂ

Written by  PTC NEWS -- March 08th 2020 01:31 PM
ਇਹਨਾਂ ਔਰਤਾਂ ਨੂੰ ਸਲਾਮ, ਘਰ ਦੀ ਜਿੰਮੇਵਾਰੀ ਦੇ ਨਾਲ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਨੇ ਇਹ ਮਹਿਲਾਵਾਂ

ਇਹਨਾਂ ਔਰਤਾਂ ਨੂੰ ਸਲਾਮ, ਘਰ ਦੀ ਜਿੰਮੇਵਾਰੀ ਦੇ ਨਾਲ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਨੇ ਇਹ ਮਹਿਲਾਵਾਂ

ਨਵੀਂ ਦਿੱਲੀ: ਅੱਜ ਦੁਨੀਆ ਭਰ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਅੱਜ ਔਰਤਾਂ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਸਾਡੇ ਸਮਾਜ, ਦੇਸ਼ ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਘਰ ਅਤੇ ਬਾਹਰ ਦੇ ਕੰਮਾਂ ਨੂੰ ਬਾਖੂਬੀ ਨਿਭਾ ਰਹੀਆਂ ਹਨ।

ਅੱਜ ਗੱਲ ਕਰਨ ਜਾ ਰਹੇ ਹਾਂ 2 ਅਜਿਹੀਆਂ ਔਰਤਾਂ ਦੀ ਜੋ ਪਰਿਵਾਰ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਮਾਣ ਵਧਾ ਰਹੀਆਂ ਹਨ। ਇਨ੍ਹਾਂ ਔਰਤਾਂ ਦਾ ਨਾਂ ਹੈ ਸੰਗੀਤਾ ਕੁਮਾਰੀ ਅਤੇ ਸੁਸ਼ਮਿਤਾ ਕੁਮਾਰੀ ਜੋ ਕਿ ਪਟਨਾ ਹਵਾਈ ਅੱਡੇ 'ਤੇ ਆਟੋ ਰਿਕਸ਼ਾ ਚਲਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਅਸੀਂ ਖੁਦ 'ਤੇ ਮਾਣ ਮਹਿਸੂਸ ਕਰਦੀਆਂ ਹਾਂ ਕਿ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਹਾਂ। ਜ਼ਿਕਰਯੋਗ ਹੈ ਕਿ ਅੱਜ ਮਹਿਲਾ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਦੇਸ਼ ਦਾ ਮਾਨ ਵਧਾਇਆ ਹੈ। -PTC News

Top News view more...

Latest News view more...