Tue, Apr 16, 2024
Whatsapp

Coronavirus: ਸੰਗਰੂਰ ਦੇ ਮਾਲੇਰਕੋਟਲਾ 'ਚ 8 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

Written by  Shanker Badra -- July 04th 2020 10:57 AM
Coronavirus: ਸੰਗਰੂਰ ਦੇ ਮਾਲੇਰਕੋਟਲਾ 'ਚ 8 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

Coronavirus: ਸੰਗਰੂਰ ਦੇ ਮਾਲੇਰਕੋਟਲਾ 'ਚ 8 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

Coronavirus: ਸੰਗਰੂਰ ਦੇ ਮਾਲੇਰਕੋਟਲਾ 'ਚ 8 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ:ਮਾਲੇਰਕੋਟਲਾ : ਪੰਜਾਬ ਅੰਦਰ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਜਿੱਥੇ ਲਗਾਤਾਰ ਵੱਧ ਰਹੀ ਹੈ, ਉਥੇ ਹੀ ਮੌਤ ਦਰ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਕੋਰੋਨਾ ਦੇ ਜ਼ਿਆਦਾ ਪਾਜ਼ੀਟਿਵ ਕੇਸਾਂ ਵਾਲੇ ਇਲਾਕੇ ਨੂੰ ਲਾਕਡਾਊਨ ਕਰਨ ਦੀ ਹਦਾਇਤ ਕੀਤੀ ਗਈ ਹੈ ਪਰ ਫਿਰ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ।ਮਾਲੇਰਕੋਟਲਾ 'ਚ ਅੱਜ ਸਵੇਰੇ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇਮਾਲੇਰਕੋਟਲਾ ਵਿੱਚ ਅੱਜ ਸਵੇਰੇ ਕੋਰੋਨਾ ਦਾ ਧਮਾਕਾ ਹੋਇਆ ਹੈ,ਓਥੇ ਅੱਜ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ,ਜਿਸ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਗਿਆ ਹੈ। ਇਨ੍ਹਾਂ ਪਾਜ਼ੀਟਿਵ ਵਿਅਕਤੀਆਂ ਦੇ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੋਰੋਨਾ ਸੰਕ੍ਰਮਿਤ ਮਲੇਰਕੋਟਲਾ ਦੀ 60 ਸਾਲ ਦੀ ਮਹਿਲਾ ਦੀ ਮੌਤ ਹੋ ਗਈ ਸੀ। ਮਹਿਲਾ ਨੂੰ ਸੀਐੱਮਸੀ ਹਸਪਤਾਲ 'ਚ 24 ਜੂਨ ਨੂੰ ਭਰਤੀ ਕਰਵਾਇਆ ਗਿਆ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 5937 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 157 ਹੋ ਗਿਆ ਹੈ। ਪੰਜਾਬ ਵਿੱਚ ਅੱਜ 122 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ 5 ਮੌਤਾਂ ਹੋਈਆਂ ਹਨ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 4266 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 1514 ਹੋ ਗਈ ਹੈ। -PTCNews


Top News view more...

Latest News view more...