ਸਕੂਲ ਤੋਂ ਘਰ ਜਾ ਰਹੀਆਂ 2 ਸਕੀਆਂ ਭੈਣਾਂ ਨਾਲ ਵਾਪਰਿਆ ਇਹ ਹਾਦਸਾ ,ਪਰਿਵਾਰ ‘ਚ ਵਿਛਿਆ ਸੱਥਰ

Sangrur Bhawanigarh Road Accident 2 Sisters Death

ਸਕੂਲ ਤੋਂ ਘਰ ਜਾ ਰਹੀਆਂ 2 ਸਕੀਆਂ ਭੈਣਾਂ ਨਾਲ ਵਾਪਰਿਆ ਇਹ ਹਾਦਸਾ ,ਪਰਿਵਾਰ ‘ਚ ਵਿਛਿਆ ਸੱਥਰ:ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀਆਂ ਆਪਸ ਵਿੱਚ ਦੋਵੇਂ ਸਕੀਆਂ ਭੈਣਾਂ ਸਨ।

ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ,ਜਦੋਂ ਇਹ ਦੋਵੇਂ ਵਿਦਿਆਰਥਣਾਂ ਸਾਈਕਲ ‘ਤੇ ਸਕੂਲ ਤੋਂ ਘਰ ਜਾ ਰਹੀਆਂ ਸਨ।ਇਸ ਦੌਰਾਨ ਟਰੈਕਟਰ- ਟਰਾਲੀ ਦੀ ਲਪੇਟ ਵਿੱਚ ਆ ਜਾਣ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸ ਦੇਈਏ ਕਿ ਮ੍ਰਿਤਕਾਂ ‘ਚ ਮਰਨ ਵਾਲੀ ਦੋਵੇਂ ਵਿਦਿਆਰਥਣਾਂ ਦੀ ਉਮਰ 9 ਅਤੇ 10 ਸਾਲ ਹੈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
-PTCNews