ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ 

By Shanker Badra - September 14, 2019 3:09 pm

ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਦੀ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ:ਮਾਨਸਾ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ ਦੋ ਸਾਲਾ ਫ਼ਤਿਹਵੀਰ ਸਿੰਘ ਦੇ ਮਾਮਲੇ ਵਿਚ ਆਰ.ਟੀ.ਆਈ.ਰਾਹੀਂ ਇੱਕ ਨਵਾਂ ਖੁਲਾਸਾ ਹੋਇਆ ਹੈ। ਜਿਸ ਨੇ ਪ੍ਰਸ਼ਾਸਨ ਨੇ ਪੋਲ ਖੋਲ੍ਹ ਦਿੱਤੀ ਹੈ ਅਤੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਫਤਿਹਵੀਰ ਨੂੰ ਚਾਹੇ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਨਹੀਂ ਕੱਢਿਆ ਗਿਆ ਪਰ ਉਸ 'ਤੇ ਜੋ ਖ਼ਰਚਾ ਆਇਆ, ਉਹ ਲੱਖਾਂ ਵਿਚ ਸੀ।

 Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ

ਮਿਲੀ ਜਾਣਕਾਰੀ ਅਨੁਸਾਰ ਫਤਿਹਵੀਰ ਨੂੰ ਐਂਬੂਲੈਂਸ ਰਾਹੀਂ ਸੁਨਾਮ ਤੋਂ ਚੰਡੀਗੜ੍ਹ ਪੀ.ਜੀ.ਆਈ. ਲੈ ਕੇ ਜਾਣ ਤੇ ਫਿਰ ਉਸ ਦੀ ਡੈੱਡ ਬਾਡੀ ਨੂੰ ਵਾਪਸ ਲੈ ਕੇ ਆਉਣ 'ਤੇ ਕੁੱਲ 72 ਹਜ਼ਾਰ ਰੁਪਏ ਦਾ ਖਰਚਾ ਆਇਆ ਸੀ ਪਰ ਇਹ ਐਂਬੂਲੈਂਸ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੀ ਦੱਸੀ ਜਾ ਰਹੀ ਹੈ।

Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ

ਇਸ ਸਬੰਧੀ ਮਾਨਸਾ ਦੇ ਵਕੀਲ ਨੇ ਆਰ.ਟੀ.ਆਈ.ਰਾਹੀਂ ਇਹ ਸਾਰੀ ਜਾਣਕਾਰੀ ਲਈ ਹੈ। ਵਕੀਲ ਰੋਹਿਤ ਸਿੰਗਲਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਵਿਚ ਹੋਏ ਕਈ ਹੋਰ ਖਰਚੇ ਛਿਪਾ ਲਏ ਹਨ।

Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ 6 ਜੂਨ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।

Sangrur borewell fell Fatehveer PGI Ambulance Cost 72 thousand ਫਤਿਹਵੀਰ ਨੂੰ PGI ਪਹੁੰਚਾਉਣ 'ਤੇ ਹੋਏ ਖ਼ਰਚੇ ਨੇ ਪ੍ਰਸ਼ਾਸਨ ਨੇ ਖੋਲ੍ਹੀ ਪੋਲ, RTI ਰਾਹੀਂ ਹੋਇਆ ਵੱਡਾ ਖ਼ੁਲਾਸਾ

ਫਤਿਹਵੀਰ ਨੂੰ 11 ਜੂਨ ਨੂੰ ਸਵੇਰੇ 5 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ ਅਤੇ  ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
-PTCNews

adv-img
adv-img