Sat, Apr 20, 2024
Whatsapp

ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ

Written by  Shanker Badra -- June 12th 2019 09:31 AM
ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ

ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ

ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ ਵਿਚ ਡਿੱਗੇ 2 ਸਾਲਾ ਮਾਸੂਮ ਫਤਹਿਵੀਰ ਸਿੰਘ ਨੂੰ ਜਿਊਂਦਾ ਬਾਹਰ ਕੱਢਣ 'ਚ ਅਸਫਲ ਰਹੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਵੱਲੋਂ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।ਮਾਸੂਮ ਫਤਿਹਵੀਰ ਸਿੰਘ ਨੂੰ ਮ੍ਰਿਤਕ ਹਾਲਤ ਵਿਚ ਜਿਸ ਤਰੀਕੇ ਨਾਲ ਬੋਰਵੈੱਲ ਵਿਚੋਂ ਸਵੇਰ ਸਮੇਂ ਕੱਢਿਆ ਗਿਆ ਸੀ , ਉਸ ਨਾਲ ਜਿੱਥੇ ਲੋਕਾਂ ਦੇ ਮਨਾਂ 'ਚ ਭਾਰੀ ਗ਼ੁੱਸਾ ਹੈ, ਉੱਥੇ ਫਤਿਹਵੀਰ ਦੇ ਵਿਛੋੜੇ ਦਾ ਹਰ ਪੰਜਾਬੀ ਦੇ ਮਨ ਵਿਚ ਦਰਦ ਹੈ। [caption id="attachment_305633" align="aligncenter" width="300"]Sangrur : fatehveer Death Regarding government Against Sangrur closed ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ[/caption] ਦੋ ਸਾਲਾ ਫਤਿਹਵੀਰ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਸੰਗਰੂਰ ਦੀਆਂ ਵੱਖ -ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਫਤਿਹਵੀਰ ਨੂੰ ਕੱਢਣ ਵਿਚ ਕੀਤੀ ਗਈ ਨਾਕਾਮੀ ਨੂੰ ਲੈ ਕੇ ਅੱਜ ਸੰਗਰੂਰ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ।ਇਸ ਸੱਦੇ ਉਤੇ ਅੱਜ ਸੰਗਰੂਰ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ ਅਤੇ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ।ਇਸ ਮੌਕੇ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ , ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਇਸ ਅਪਰੇਸ਼ਨ ਦੇ ਸਾਰੇ ਘਟਨਾਕ੍ਰਮ ਦੀ ਅਦਾਲਤੀ ਜਾਂਚ ਕਰਵਾਈ ਜਾਵੇ। [caption id="attachment_305634" align="aligncenter" width="300"]Sangrur : fatehveer Death Regarding government Against Sangrur closed ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ[/caption] ਮਾਸੂਮ ਫਤਿਹਵੀਰ ਸਿੰਘ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦਿਆਂ ਅੱਜ ਸਵੇਰੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਰਿਹਾਇਸ਼ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਫਤਿਹਵੀਰ ਦੀ ਮੌਤ ਲਈ ਸਿਧੇ ਤੌਰ 'ਤੇ ਡੀ.ਸੀ. ਸੰਗਰੂਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਨੂੰ ਫੌਰੀ ਤੌਰ 'ਤੇ ਮੁਅੱਤਲ ਕਰਕੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। [caption id="attachment_305639" align="aligncenter" width="300"] Sangrur : fatehveer Death Regarding government Against Sangrur closed ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਜਿਸ ਨੂੰ ਅਖ਼ੀਰ 6 ਦਿਨਾਂ ਬਾਅਦ ਮੰਗਲਵਾਰ ਨੂੰ ਬੋਰਵੈਲ ਵਿਚੋਂ ਮ੍ਰਿਤਕ ਬਾਹਰ ਕੱਢਿਆ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਉਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ।ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਸਦੀ ਮੌਤ ਹੋਈ ਹੈ। [caption id="attachment_305638" align="aligncenter" width="300"]Sangrur : fatehveer Death Regarding government Against Sangrur closed ਫਤਿਹਵੀਰ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਅੱਜ ਸੰਗਰੂਰ ਪੂਰੀ ਤਰ੍ਹਾਂ ਬੰਦ , ਲੋਕਾਂ ਨੇ ਘੇਰੀ DC ਦੀ ਕੋਠੀ[/caption] ਫਤਿਹਵੀਰ ਸਿੰਘ ਦੀ ਅਤਿਅੰਤ ਦੁਖਦਾਈ ਮੌਤ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ ਹਨ।ਫਤਿਹਵੀਰ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।ਜਿਉਂ ਹੀ ਲੋਕਾਂ ਨੂੰ ਫਤਿਹਵੀਰ ਦੀ ਮੌਤ ਦਾ ਪਤਾ ਲੱਗਿਆ ਤਾਂ ਲੋਕਾਂ ਵੱਲੋਂ ਵੱਖ -ਵੱਖ ਥਾਵਾਂ ਉਤੇ ਇਕੱਠੇ ਹੋ ਕੇ ਸਰਕਾਰ, ਪ੍ਰਸ਼ਾਸਨ ਦੀ ਨਾਕਾਮੀ ਕਾਰਨ ਫੇਲ੍ਹ ਹੋਏ ਸਾਰੇ ਸਰਕਾਰੀ ਤੰਤਰ ਵਿਰੁੱਧ ਜਾਮ ਲਗਾਏ ਗਏ।ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਸ਼ਹਿਰ ਸੁਨਾਮ 'ਚ ਮਾਹੌਲ ਤਣਾਅਪੂਰਨ ਹੋ ਗਿਆ ਹੈ।ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਵੱਲੋਂ ਵੱਖ -ਵੱਖ ਥਾਵਾਂ 'ਤੇ ਰੋਡ ਬੰਦ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। -PTCNews


Top News view more...

Latest News view more...