Fri, Apr 19, 2024
Whatsapp

100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ

Written by  Shanker Badra -- June 10th 2019 08:56 PM
100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ

100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ

100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਤੇ ਦਸ ਸਾਲ ਪੁਰਾਣੇ ਬੋਰਵੈੱਲ 'ਚ 65 ਘੰਟਿਆਂ ਤੋਂ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਫ਼ਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ 120 ਫੁੱਟ ਡੂੰਘੇ ਬੋਰਵੈੱਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ। [caption id="attachment_305259" align="aligncenter" width="300"]Sangrur : fatehveer singh Bhagwanpura Air ambulance reached
100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ[/caption] ਓਥੇ ਪਿਛਲੇ 100 ਘੰਟਿਆਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ ਗਿਆ।ਇਸ ਦੌਰਾਨ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਅਸਫਲ ਰਹੀ NDRF ਟੀਮ ਨੇ ਵੀ ਆਪਣੇ ਹੱਥ ਖੜ੍ਹੇ ਕਰ ਲਏ ਹਨ।ਇਸ ਲਈ ਹੁਣ ਫੌਜ ਨੂੰ ਬੁਲਾਇਆ ਗਿਆ ਹੈ ਤੇ ਫੌਜ ਨੇ ਮੋਰਚਾ ਸਾਂਭ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ ਆਰਮੀ ਅਤੇ ਐੱਨ.ਡੀ.ਆਰ.ਐੱਫ. ਵਲੋਂ ਸਾਂਝੇ ਤੌਰ 'ਤੇ ਆਪਰੇਸ਼ਨ ਜਾਰੀ ਰੱਖਿਆ ਗਿਆ ਹੈ। [caption id="attachment_305258" align="aligncenter" width="300"]Sangrur : fatehveer singh Bhagwanpura Air ambulance reached
100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ[/caption] ਇਸ ਮੌਕੇ ਬੋਰਵੈੱਲ ਕੋਲ ਕਈ ਡਾਕਟਰੀ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ, ਜਿਨ੍ਹਾਂ ਵਲੋਂ ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਦੇ ਸਾਰ ਹੀ ਉਸ ਦੀ ਹਾਲਤ ਮੁਤਾਬਕ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਸਰਕਾਰ ਵੱਲੋਂ ਮੌਕੇ 'ਤੇ ਇਕ ਹੈਲੀਕਾਪਟਰ ਵੀ ਭੇਜਿਆ ਗਿਆ ਹੈ ਜੋ ਕਿ ਫਤਿਹਵੀਰ ਦੀ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ 'ਚ ਲੈ ਜਾਵੇਗਾ।ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਇਸ ਹੈਲੀਕਾਪਟਰ 'ਚ ਚੰਡੀਗੜ੍ਹ ਦੇ ਪੀ.ਜੀ.ਆਈ 'ਚ ਲਿਜਾਇਆ ਜਾ ਸਕਦਾ ਹੈ। [caption id="attachment_305261" align="aligncenter" width="300"]Sangrur : fatehveer singh Bhagwanpura Air ambulance reached
100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ[/caption] ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਬੀਤੇ ਦਿਨਾਂ ਤੋਂ ਹਰ ਇੱਕ ਘੰਟੇ ਬਾਅਦ ਫ਼ਤਿਹ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸਾਰੇ ਦਾਅਵਿਆਂ ਨੂੰ ਅਜੇ ਤੱਕ ਬੂਰ ਨਹੀਂ ਪਿਆ।ਇਸ ਦੌਰਾਨ ਬਚਾਅ ਕਾਰਜਾਂ 'ਚ ਹੋ ਰਹੀ ਦੇਰੀ ਮਾਪਿਆਂ ਦੀ ਜਿੰਦ 'ਤੇ ਬਣੀ ਹੋਈ ਹੈ ਅਤੇ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਦੀ ਸਿਹਤ ਵੀ ਵਿਗੜਨ ਲੱਗੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ। [caption id="attachment_305262" align="aligncenter" width="300"]Sangrur : fatehveer singh Bhagwanpura Air ambulance reached
100 ਘੰਟਿਆਂ ਬਾਅਦ ਸਰਗਰਮ ਹੋਈ ਪੰਜਾਬ ਸਰਕਾਰ , ਫ਼ਤਿਹ ਲਈ ਭਗਵਾਨਪੁਰਾ ਪਹੁੰਚੀ ਏਅਰ ਐਂਬੂਲੈਂਸ[/caption] ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ ਦੀ ਟੀਮ ਲਗਾਤਾਰ ਸਥਾਨਕ ਲੋਕਾਂ ਤੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾ ਰਹੀਆਂ ਹਨ। -PTCNews


Top News view more...

Latest News view more...