Advertisment

ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ

author-image
Shanker Badra
Updated On
New Update
ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ
Advertisment
ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ:ਸੁਨਾਮ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਜਿਸ ਬੋਰਵੈੱਲ 'ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। Sangrur : fatehveer singh Death After People Sunam Protest

ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਸੁਨਾਮ ਦੀਆਂ ਵੱਖ -ਵੱਖ ਥਾਵਾਂ 'ਤੇ ਰੋਡ ਜਾਮ ਕਰ ਦਿੱਤਾ ਹੈ ਅਤੇ ਭੜਕੇ ਲੋਕ ਨਾਅਰੇਜ਼ਬਾਜੀ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਦੀ ਮੌਤ ਹੋਈ ਹੈ।ਇਸ ਦੌਰਾਨ ਭੜਕੇ ਲੋਕਾਂ ਨੇ ਸੁਨਾਮ ਦੀਆਂ ਸ਼ੇਰੋ ਕੈਂਚੀਆਂ ਅਤੇ ਸੁਨਾਮ ਦੇ ਆਈ.ਟੀ. ਚੌਕ 'ਚ ਧਰਨਾ ਲਗਾ ਦਿੱਤਾ ਹੈ , ਜਿਸ ਕਾਰਨ ਪਟਿਆਲਾ, ਬਠਿੰਡਾ, ਲਹਿਰਾਗਾਗਾ ਨੂੰ ਜਾਣ ਵਾਲੇ ਰਸਤਿਆਂ 'ਤੇ ਬਣੇ ਮੁੱਖ ਚੌਕ (ਆਈ.ਟੀ. ਚੌਕ) 'ਚ ਜਾਮ ਲੱਗਾ ਹੋਇਆ ਹੈ।ਲੋਕ ਲਗਾਤਾਰ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਆਪਣਾ ਗੁੱਸਾ ਪ੍ਰਗਟਾਅ ਰਹੇ ਹਨ।
Advertisment
Sangrur : fatehveer singh Death After People Sunam Protest

ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ ਇਸ ਦੇ ਇਲਾਵਾ ਸੁਨਾਮ ਦਾ ਬੱਸ ਸਟੈਂਡ ਵੀ ਪੂਰੀ ਤਰ੍ਹਾਂ ਬੰਦ ਹੈ ,ਜਿਸ ਕਰਕੇ ਬੱਸਾਂ ਦੀ ਆਵਾਜਾਈ ਬੰਦ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਵੀ ਬੰਦ ਹਨ।ਇਸ ਦੇ ਨਾਲ ਹੀ ਚੀਮਾ ਮੰਡੀ ਵਿਖੇ ਲੋਕਾਂ ਦਾ ਧਰਨਾ ਚੱਲ ਰਿਹਾ ਹੈ।ਇਸ ਦੌਰਾਨ ਪਿੰਡ ਵਾਸੀਆਂ ਵਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਫਤਿਹਵੀਰ ਨੂੰ ਬੌਰਵੈੱਲ 'ਚੋਂ ਕਾਫੀ ਗਲਤ ਤਰੀਕੇ ਨਾਲ ਬਾਹਰ ਕੱਢਿਆ ਗਿਆ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਬੋਰਵੈੱਲ 'ਚ ਫਤਿਹਵੀਰ ਡਿੱਗਿਆ ਹੋਇਆ ਸੀ ,ਉਸ 'ਚੋਂ ਹੀ ਉਸ ਦੀ ਛਾਤੀ 'ਚ ਇਕ ਲੋਹੇ ਦੇ ਕੁੰਡੀ ਮਾਰ ਕੇ ਉਸ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਪ੍ਰਸ਼ਾਸ਼ਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। Sangrur : fatehveer singh Death After People Sunam Protest

ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਕੀਤਾ ਰੋਡ ਜਾਮ , ਸੁਨਾਮ ਸ਼ਹਿਰ ਅਤੇ ਬੱਸ ਸਟੈਂਡ ਬੰਦ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪ੍ਰਸ਼ਾਸਨ ਅਤੇ ਸਰਕਾਰ ਫ਼ੇਲ , ਇਸ ਵਿਅਕਤੀ ਨੇ ਦੇਸੀ ਤਕਨੀਕ ਵਰਤ ਕੇ ਫ਼ਤਹਿਵੀਰ ਨੂੰ 15 ਮਿੰਟ ‘ਚ ਬੋਰਵੈੱਲ ‘ਚੋਂ ਕੱਢਿਆ ਬਾਹਰ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ 'ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ 'ਤੇ ਫ਼ੌਜ ਨੂੰ ਸੱਦਿਆ ਗਿਆ ਸੀ। -PTCNews-
missionfateh-sangrur-punjab-borewell-fatehveer-fatehveersingh
Advertisment

Stay updated with the latest news headlines.

Follow us:
Advertisment