Advertisment

ਸੰਗਰੂਰ 'ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ

author-image
Shanker Badra
New Update
ਸੰਗਰੂਰ 'ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ
Advertisment
ਸੰਗਰੂਰ 'ਚ 16 ਸਾਲਾ ਵਿਦਿਆਰਥੀ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ:ਸੰਗਰੂਰ ਦੇ ਮੈਰੀਟੋਰੀਅਸ ਸਕੂਲ 'ਚ ਇੱਕ 16 ਸਾਲਾ ਵਿਦਿਆਰਥੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਵਿਦਿਆਰਥੀ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਰੱਖੜੀ ਦੀਆਂ ਛੁੱਟੀਆਂ ਹੋਣ ਕਾਰਨ ਘਰ ਗਿਆ ਸੀ ਤੇ ਛੁੱਟੀਆਂ ਖਤਮ ਹੋਣ ਤੋਂ ਬਾਅਦ ਉਸ ਦਾ ਪਿਤਾ ਗੁਰਮੇਲ ਸਿੰਘ ਉਸ ਨੂੰ ਸਕੂਲ ਛੱਡ ਕੇ ਗਿਆ। ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਦਲਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ।ਉੱਧਰ ਮ੍ਰਿਤਕ ਵਿਦਿਆਰਥੀ ਦੇ ਪਿਤਾ ਮੁਤਾਬਕ ਉਸ ਦਾ ਪੁੱਤਰ ਸਕੂਲ ਆਉਣ ਸਮੇਂ ਬੇਹੱਦ ਖੁਸ਼ ਸੀ ਪਰ ਸਕੂਲ ਛੱਡ ਕੇ ਜਾਣ ਦੇ 1 ਘੰਟੇ ਬਾਅਦ ਉਸ ਦੀ ਮੌਤ ਹੋ ਗਈ।ਪਿਤਾ ਨੇ ਆਪਣੇ ਪੁੱਤਰ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਹੈ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। -PTCNews-
latest-news india-latest-news news-in-punjab news-in-punajabi
Advertisment

Stay updated with the latest news headlines.

Follow us:
Advertisment