ਸੰਗਰੂਰ : ਅਕਾਲੀ ਵਰਕਰ ਦੇ ਕਤਲ ਦਾ ਮਾਮਲਾ : ਪੁਲਿਸ ਨੇ ਸਾਬਕਾ ਕਾਂਗਰਸੀ ਕੌਂਸਲਰ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ , 2 ਫ਼ਰਾਰ

Sangrur Murder case Police Former Congress Councilor Including 2 Arrested

ਸੰਗਰੂਰ : ਅਕਾਲੀ ਵਰਕਰ ਦੇ ਕਤਲ ਦਾ ਮਾਮਲਾ : ਪੁਲਿਸ ਨੇ ਸਾਬਕਾ ਕਾਂਗਰਸੀ ਕੌਂਸਲਰ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ,2 ਫ਼ਰਾਰ:ਸੰਗਰੂਰ ‘ਚ ਬੀਤੇ ਦਿਨੀਂ 4 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਅਕਾਲੀ ਦਲ ਦੇ ਵਰਕਰ ਦੀ ਪਤਨੀ ਸਮੇਤ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਪੁਲਿਸ ਨੇ ਇਸ ਮਾਮਲੇ ‘ਚ ਸਾਬਕਾ ਕਾਂਗਰਸੀ ਕੌਂਸਲਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਰਣਬੀਰ ਕਾਲਜ ਰੋਡ ‘ਤੇ ਸਰਦਾਰ ਨਗਰ,ਗਲੀ ਨੰਬਰ -4 ‘ਚ ਇਹ ਕਤਲ ਹੋਇਆ ਹੈ।ਮ੍ਰਿਤਕਾਂ ਦੀ ਪਹਿਚਾਣ ਡਾ. ਚਰਨਜੀਤ ਗਰਗ ਅਤੇ ਉਸਦੀ ਪਤਨੀ ਪੂਜਾ ਦੇ ਵਜੋਂ ਹੋਈ ਸੀ।ਡਾ. ਚਰਨਜੀਤ ਗਰਗ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ ਸੀ ਅਤੇ ਸਾਬਕਾ ਰੇਲਵੇ ਬੋਰਡ ਮੈਂਬਰ ਸੀ।ਜਾਣਕਾਰੀ ਅਨੁਸਾਰ ਪੈਸਿਆਂ ਦੇ ਲੈਣ-ਦੇਣ ਕਰਕੇ ਰਾਤ ਦੇ ਕਰੀਬ 11 ਵਜੇ 4 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਪਤੀ -ਪਤਨੀ ਦਾ ਕਤਲ ਕਰ ਦਿੱਤਾ ਸੀ।ਦੱਸਿਆ ਜਾਂਦਾ ਹੈ ਕਿ ਆਰੋਪੀਆਂ ਦੇ ਵਿੱਚ 2 ਸਕੇ ਭਰਾਵਾਂ ਸਮੇਤ 4 ਲੋਕ ਸ਼ਾਮਿਲ ਸਨ।

ਹੁਣ ਪੁਲਿਸ ਨੇ ਕਾਂਗਰਸ ਦੇ ਸਾਬਕਾ ਕੌਂਸਲਰ ਅਨੁਪਮ ਪੌਂਪੀਸ ਅਤੇ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਜੇ 2 ਫ਼ਰਾਰ ਹਨ।ਪੁਲਿਸ ਵੱਲੋਂ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews