ਹੋਰ ਖਬਰਾਂ

ਖੇਤਾਂ 'ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ , ਝੁਲਸਿਆ ਗ਼ਰੀਬ ਪਰਿਵਾਰ

By Shanker Badra -- November 01, 2019 11:37 am

ਖੇਤਾਂ 'ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ , ਝੁਲਸਿਆ ਗ਼ਰੀਬ ਪਰਿਵਾਰ :ਸੰਗਰੂਰ : ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੇ ਹਨ। ਇਸ ਦੌਰਾਨ ਖੇਤਾਂ ਵਿਚ ਖੜ੍ਹੀ ਪਰਾਲੀ ਨੂੰ ਸਾੜਨ ਦਾ ਦਸਤੂਰ ਸੂਬੇ ਦੇ ਸ਼ੁੱਧ ਵਾਤਾਵਰਣ 'ਚ ਜ਼ਹਿਰ ਘੋਲ ਰਿਹਾ ਹੈ। ਸੂਬੇ 'ਚ ਪਰਾਲੀ ਸਾੜਨ ਕਾਰਨ ਆਸਮਾਨ 'ਚ ਛਾਏ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ ਅਤੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ। ਇਸ ਦੌਰਾਨ ਸੰਗਰੂਰ 'ਚ ਨਮੋਲ -ਲੋਂਗੋਵਾਲ ਸੜਕ 'ਤੇ ਇਕ ਵੱਡਾ ਹਾਦਸਾ ਵਾਪਰ ਗਿਆ ਹੈ।

Sangrur Namol-Longowal Road stubble firing Sunburn Poor family ਖੇਤਾਂ 'ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ , ਝੁਲਸਿਆਗ਼ਰੀਬ ਪਰਿਵਾਰ

ਮਿਲੀ ਜਾਣਕਾਰੀ ਮੁਤਾਬਕ ਨਮੋਲ -ਲੋਂਗੋਵਾਲ ਰੋਡ 'ਤੇ ਕਿਸੇ ਕਿਸਾਨ ਨੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਇੱਕ ਗਰੀਬ ਪਰਿਵਾਰ ਸਮਾਨ ਵੇਚ ਕੇ ਮੋਟਰਸਾਈਕਲ ਰੇਹੜੀ 'ਤੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਰੇਹੜੀ ਸਵਾਰ ਦੀਆਂ ਅੱਖਾਂ 'ਚ ਧੂੰਆਂ ਪੈਣ ਕਾਰਨ ਮੋਟਰਸਾਈਕਲ ਰੇਹੜੀ ਅੱਗ 'ਚ ਜਾ ਡਿੱਗੀ। ਜਿਸ ਕਾਰਨ ਮੋਟਰਸਾਈਕਲ ਸਵਾਰ ਰੇਹੜੀ 'ਚ ਸਵਾਰ 6 ਲੋਕ ਸਵਾਰ ਸਨ। ਜਿਨ੍ਹਾਂ 'ਚੋਂ ਇਕ ਔਰਤ ਤੇ ਉਸ ਦੇ 3 ਬੱਚੇ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਸੰਗਰੂਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Sangrur Namol-Longowal Road stubble firing Sunburn Poor family ਖੇਤਾਂ 'ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ , ਝੁਲਸਿਆਗ਼ਰੀਬ ਪਰਿਵਾਰ

ਪੀੜਤ ਪਰਿਵਾਰ ਦੇ ਮੁਖੀ ਚਮਕੌਰ ਦਾਸ ਨੇ ਦੱਸਿਆ ਕਿ ਅੱਜ ਉਹ ਆਪਣੀ ਮੋਟਰ ਸਾਈਕਲ ਵਾਲੀ ਰੇਹੜੀ 'ਤੇ ਪਿੰਡ ਨਮੋਲ ਤੋਂ ਫੇਰੀ ਲਾ ਕੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਵਾਪਸ ਲੌਂਗੋਵਾਲ ਪਰਤ ਰਿਹਾ ਸੀ।ਇਸ ਦੌਰਾਨ ਰਸਤੇ ਵਿਚ ਦੋਵੇਂ ਭੱਠਿਆਂ ਦੇ ਵਿਚਕਾਰ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ। ਜਿਸ ਦੇ ਧੂੰਏ ਦੇ ਚੱਲਦੇ ਉਸ ਨੂੰ ਕੁੱਝ ਦਿਖਾਈ ਨਹੀਂ ਦਿੱਤਾ। ਜਿਸ ਕਾਰਨ ਉਸ ਦੇ ਵਾਹਨ ਦਾ ਸੰਤੁਲਨ ਵਿਗੜ ਗਿਆ ਤੇ ਉਹ ਆਪਣੀ ਮੋਟਰਸਾਈਕਲ ਰੇਹੜੀ ਸਮੇਤ ਅੱਗ 'ਚ ਜਾ ਡਿੱਗਾ। ਉਸ ਦੇ ਨਾਲ ਉਸ ਦੀ ਪਤਨੀ ਸਕੀਨਾ ਕੌਰ ,ਪੁੱਤਰੀਆਂ ਸਿਮਰਨ ਕੌਰ (7 ਸਾਲ), ਮਨਪ੍ਰੀਤ ਕੌਰ (5 ਸਾਲ) ਅਤੇ ਪੁੱਤਰ ਲਵਪ੍ਰੀਤ ਸਿੰਘ (3 ਸਾਲ)ਅੱਗ 'ਚ ਝੁਲਸ ਗਏ ਹਨ।

Sangrur Namol-Longowal Road stubble firing Sunburn Poor family ਖੇਤਾਂ 'ਚ ਪਰਾਲੀ ਨੂੰ ਲੱਗੀ ਅੱਗ ਕਾਰਨ ਵਾਪਰਿਆ ਹਾਦਸਾ , ਝੁਲਸਿਆਗ਼ਰੀਬ ਪਰਿਵਾਰ

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਿਰੁੱਧ ਚਲਾਈ ਜ਼ੋਰਦਾਰ ਜਾਗਰੂਕਤਾ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਹੁਣ ਤੱਕ 10,000 ਤੋਂ ਵੱਧ ਥਾਂਵਾਂ 'ਤੇ ਪਰਾਲੀ ਨੂੰ ਅੱਗ ਲਾਈ ਗਈ ਹੈ, ਜਿਸ ਦਾ ਮੁੱਖ ਕਾਰਨ ਕਿਸਾਨਾਂ ਅੰਦਰ ਝੋਨੇ ਦਾ ਪਛੇਤਾ ਹੋ ਕੇ ਪੱਕਣਾ ਅਤੇ ਕਣਕ ਦੀ ਬਿਜਾਈ ਦੇ ਪੱਛੜਨ ਦਾ ਡਰ ਸਤਾਅ ਰਿਹਾ ਹੈ। ਹਾਲਾਂਕਿ ਸੂਬੇ ਭਰ ਵਿਚ ਹੁਣ ਤੱਕ ਪਰਾਲੀ ਸਾੜਨ ਦੇ 16,734 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ ਪਰ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ ਕਿਉਂਕਿ ਕਿਸਾਨ ਮੰਡੀਆਂ ਵਿਚ ਫ਼ਸਲ ਵੇਚਣ ਤੋਂ ਵਿਹਲੇ ਹੋ ਕੇ ਹੁਣ ਖੇਤ ਵਾਹੁਣ ਵਿਚ ਜੁਟ ਗਏ ਹਨ।
-PTCNews

  • Share