ਪਰਿਵਾਰ ਨੂੰ ਕੀ ਪਤਾ ਸੀ ਝੋਨਾ ਲੈ ਕੇ ਜਾ ਰਹੇ ਨੌਜਵਾਨਾਂ ਨਾਲ ਵਾਪਰ ਸਕਦੀ ਹੈ ਇਹ ਵੱਡੀ ਘਟਨਾ

Sangrur paddy Tractor Trolleys Fall below bridge 2 killed, 1 injured

ਪਰਿਵਾਰ ਨੂੰ ਕੀ ਪਤਾ ਸੀ ਝੋਨਾ ਲੈ ਕੇ ਜਾ ਰਹੇ ਨੌਜਵਾਨਾਂ ਨਾਲ ਵਾਪਰ ਸਕਦੀ ਹੈ ਇਹ ਵੱਡੀ ਘਟਨਾ:ਸੰਗਰੂਰ ਦੇ ਉਪਲੀ ਰੋਡ ਨੇੜੇ ਬਾਈਪਾਸ ਪੁਲ ਕੋਲ ਅੱਜ ਸਵੇਰੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਝੋਨੇ ਨਾਲ ਭਰੀਆਂ 2 ਟਰਾਲੀਆਂ ਟਰੈਕਟਰ ਸਮੇਤ ਪੁੱਲ ਤੋਂ ਹੇਠਾਂ ਡਿੱਗ ਗਈਆਂ ਹਨ।ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ,ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਇਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬਰਨਾਲਾ ਦੇ ਹੰਡਿਆਇਆ ਨੇੜਲੇ ਪਿੰਡ ਬੀਕਾ ਸੂਚ ਪੱਤੀ ਦੇ ਰਹਿਣ ਵਾਲੇ ਸਨ।

ਜਾਣਕਾਰੀ ਅਨੁਸਾਰ ਜਦੋਂ ਇਹ ਨੌਜਵਾਨ ਇੱਕ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ‘ਚ ਝੋਨਾ ਲੱਦ ਕੇ ਜਾ ਰਹੇ ਸਨ ਤਾਂ ਕਿ ਰਸਤੇ ‘ਚ ਇੱਕ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਟਰੈਕਟਰ ਟਰਾਲੀਆਂ ਸਮੇਤ ਪੁਲ ਤੋਂ ਹੇਠਾਂ ਡਿੱਗ ਗਿਆ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
-PTCNews