ਮੁੱਖ ਖਬਰਾਂ

ਸੰਗਰੂਰ ਪੁਲਿਸ ਵੱਲੋਂ ਐਸਜੇਐਫ਼ ਦੇ ਗੁਰਪਤਵੰਤ ਪਨੂੰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ

By Jasmeet Singh -- June 21, 2022 11:05 am

ਸੰਗਰੂਰ, 21 ਜੂਨ: ਪੰਜਾਬ ਦੀ ਸੰਗਰੂਰ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਸਮੂਹ ਸਿੱਖਸ ਫਾਰ ਜਸਟਿਸ (SFJ) ਦੇ ਅਮਰੀਕਾ ਸਥਿਤ ਕਾਨੂੰਨੀ ਵਕੀਲ 'ਤੇ ਮਾਮਲਾ ਦਰਜ ਕੀਤਾ ਹੈ। ਗੁਰਪਤਵੰਤ ਪੰਨੂ 'ਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਅਤੇ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚਣ ਲਈ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਮੈਸੂਰ ਤੋਂ ਕੀਤੀ ਯੋਗ ਦਿਵਸ ਸਮਾਰੋਹ ਦੀ ਅਗਵਾਈ, ਕਿਹਾ ਯੋਗ ਸਮਾਜ 'ਚ ਸ਼ਾਂਤੀ ਲਿਆਉਂਦਾ

ਉਸ ਵਿਰੁੱਧ ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੀ ਕੋਸ਼ਿਸ਼ ਕਰਨ ਅਤੇ ਦੇਸ਼ ਖਾਸ ਕਰਕੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

19 ਅਤੇ 20 ਜੂਨ ਦੀ ਰਾਤ ਨੂੰ ਸ਼੍ਰੀ ਕਾਲੀ ਮਾਤਾ ਮੰਦਰ, ਸੰਗਰੂਰ ਦੇ ਪਿਛਲੇ ਗੇਟ ਅਤੇ ਕੰਧ 'ਤੇ ਕਾਲੇ ਸਪਰੇਅ ਪੇਂਟ ਨਾਲ "ਰੈਫਰੈਂਡਮ 20-20, ਜਨਵਰੀ 2023 ਅਤੇ ਪੰਜਾਬ ਦਾ ਹਾਲ ਖਾਲਿਸਤਾਨ SFJ 26 ਜਨਵਰੀ" ਬਾਰੇ ਕੁਝ ਨਾਅਰੇ ਲਿਖੇ ਗਏ ਸਨ।

ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ 'ਤੇ ਇਸ ਗੈਰ-ਕਾਨੂੰਨੀ ਸੰਗਠਨ SFJ ਨੂੰ ਚਲਾਉਣ ਵਾਲਾ ਗੁਰਪਤਵੰਤ ਪੰਨੂ ਇਸ ਦੀ ਜ਼ਿੰਮੇਵਾਰੀ ਲੈ ਰਿਹਾ ਹੈ।

ਇਹ ਵੀ ਪੜ੍ਹੋ: ਮੋਟਰਸਾਈਕਲ ਚੋਰੀ ਕਰਕੇ ਭੱਜਦਾ ਹੋਇਆ ਟਿੱਪਰ 'ਚ ਜਾ ਵਜਿਆ ਚੋਰ, ਲੋਕਾਂ ਰੱਜ ਕੇ ਫੈਂਟਾ ਚੜ੍ਹਿਆ

Punjab Police books banned outfit SFJ’s Pannu for inciting communal hatred

ਪੰਨੂ ਅਤੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਸਿਟੀ ਸੰਗਰੂਰ ਵਿਖੇ ਐਫ.ਆਈ.ਆਰ ਨੰਬਰ 116 ਮਿਤੀ 20/06/22 U/S 153 A, 153 B, 120 B, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13, 18, ਸੈਕਸ਼ਨ 3 ਪੰਜਾਬ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


-PTC News

  • Share