ਸੰਗਰੂਰ: ਬੋਰਵੈਲ ‘ਚ ਡਿੱਗਿਆ 2 ਸਾਲ ਦਾ ਬੱਚਾ, ਰਾਹਤ ਤੇ ਬਚਾਅ ਕਾਰਜ ਜਾਰੀ

ਸੰਗਰੂਰ: ਬੋਰਵੈਲ ‘ਚ ਡਿੱਗਿਆ 2 ਸਾਲ ਦਾ ਬੱਚਾ, ਰਾਹਤ ਤੇ ਬਚਾਅ ਕਾਰਜ ਜਾਰੀ,ਸੰਗਰੂਰ: ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ 2 ਸਾਲਾ ਮਾਸੂਮ ਬੋਰਵੈਲ ‘ਚ ਡਿੱਗ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਨਾਮ-ਬਠਿੰਡਾ ਰੋਡ ‘ਤੇ ਪੈਂਦੇ ਪੀੜ ਭਗਵਾਨਪੁਰਾ ‘ਚ 2 ਸਾਲ ਦਾ ਬੱਚਾ ਬੋਰਵੈਲ ‘ਚ ਡਿੱਗਿਆ ਹੈ।

ਬੱਚੇ ਦਾ ਨਾਮ ਫਤਿਹਵੀਰ ਸਿੰਘ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

ਹੋਰ ਪੜ੍ਹੋ:ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨਾਕੇ ‘ਤੇ ਮੋਟਰਸਾਈਕਲ ਰੋਕਣਾ ਪਿਆ ਮਹਿੰਗਾ

ਤੁਹਾਨੂੰ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪਿੰਡ ‘ਚ ਸਨਸਨੀ ਫੇਲ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ।

-PTC News