ਸੰਗਰੂਰ: ਅਰਵਿੰਦ ਕੇਜਰੀਵਾਲ ਦਾ ਖਨੌਰੀ ‘ਚ ਹੋਇਆ ਵਿਰੋਧ, ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

sng
ਸੰਗਰੂਰ: ਅਰਵਿੰਦ ਕੇਜਰੀਵਾਲ ਦਾ ਖਨੌਰੀ 'ਚ ਹੋਇਆ ਵਿਰੋਧ, ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਸੰਗਰੂਰ: ਅਰਵਿੰਦ ਕੇਜਰੀਵਾਲ ਦਾ ਖਨੌਰੀ ‘ਚ ਹੋਇਆ ਵਿਰੋਧ, ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ,ਖਨੌਰੀ:ਪੰਜਾਬ ‘ਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ ਉਵੇਂ-ਉਵੇਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਰਹੀਆਂ। ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪਾਰਟੀਆਂ ਦੇ ਦਿੱਗਜ ਵੀ ਉਹਨਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ।

sng
ਸੰਗਰੂਰ: ਅਰਵਿੰਦ ਕੇਜਰੀਵਾਲ ਦਾ ਖਨੌਰੀ ‘ਚ ਹੋਇਆ ਵਿਰੋਧ, ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਹੋਰ ਪੜ੍ਹੋ:ਚੋਣ ਕਮਿਸ਼ਨ ਵੱਲੋਂ ਖੰਨਾ ਪੁਲਿਸ ਦੇ SSP ਦਾ ਤਬਾਦਲਾ

ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ, ਜਿਥੇ ਉਹ ਸੰਗਰੂਰ ਤੋਂ ਆਪ ਉਮੀਦਵਾਰ ਭਗਵੰਤ ਮਾਨ ਦੇ ਹੱਕ ‘ਚ ਰੋਡ ਸ਼ੋਅ ਕਰ ਰਹੇ ਹਨ।

ਪਰ ਉਹਨਾਂ ਨੂੰ ਇਸ ਮੌਕੇ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸੰਗਰੂਰ ਦੇ ਖਨੌਰੀ ‘ਚ ਲੋਕਾਂ ਨੇ ਕੇਜਰੀਵਾਲ ਦਾ ਜੰਮ ਕੇ ਵਿਰੋਧ ਕੀਤਾ ਤੇ ਉਹਨਾਂ ਦੇ ਰੋਡ ਸ਼ੋਅ ਦਾ ਕਾਲੀਆਂ ਝੰਡੀਆਂ ਦਿਖਾ ਕੇ ਸਵਾਗਤ ਕੀਤਾ।

ਹੋਰ ਪੜ੍ਹੋ:ਲੋਕਾਂ ਨੇ ਇੱਕ ਬਾਬੇ ਦੀ ਛਿੱਤਰ ਪਰੇਡ ਕਰਕੇ ਇੰਟਰਨੈੱਟ ‘ਤੇ ਪਾਈ ਵੀਡੀਓ

sng
ਸੰਗਰੂਰ: ਅਰਵਿੰਦ ਕੇਜਰੀਵਾਲ ਦਾ ਖਨੌਰੀ ‘ਚ ਹੋਇਆ ਵਿਰੋਧ, ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਲੋਕਾਂ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਨੇ ਨਸ਼ੇ ਦੇ ਨਾਮ ‘ਤੇ ਪੰਜਾਬ ਨੂੰ ਬਦਨਾਮ ਕੀਤਾ ਹੈ। ਜਿਸ ਕਾਰਨ ਭੜਕੇ ਲੋਕਾਂ ਨੇ ਕੇਜਰੀਵਾਲ ‘ਤੇ ਖੂਬ ਹੱਲਾ ਬੋਲਿਆ ਅਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

-PTC News