Advertisment

ਸੰਗਰੂਰ: ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ

author-image
Ragini Joshi
New Update
ਸੰਗਰੂਰ: ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ
Advertisment
ਸੰਗਰੂਰ: ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ,ਸੰਗਰੂਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸੌ ਬਿਸਤਰਿਆਂ ਵਾਲੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਸਿਵਲ ਹਸਪਤਾਲ ਸੰਗਰੂਰ ਦੇ ਕੈਂਪਸ ਵਿੱਚ ਸਥਿਤ ਇਸ ਇਮਾਰਤ ਵਿੱਚ ਅਤਿ-ਆਧੁਨਿਕ ਇਲਾਜ ਮਸ਼ੀਨਰੀ ਤੋਂ ਇਲਾਵਾ ਕੈਂਸਰ ਦੇ ਇਲਾਜ ਲਈ ਤਜਰਬੇਕਾਰ ਡਾਕਟਰਾਂ ਦੀ ਵੱਡੀ ਟੀਮ ਮੌਜੂਦ ਹੋਵੇਗੀ ਜੋ ਕਿ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਲੋਕਾਂ ਦਾ ਢੁਕਵਾਂ ਇਲਾਜ ਕਰਨ ਲਈ ਸਰਗਰਮ ਰਹੇਗੀ। ਇਮਾਰਤ ਦੇ ਉਦਘਾਟਨ ਮੌਕੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾ. ਆਰ. ਏ ਬਡਵੇ, ਵਿਜੈ ਇੰਦਰ ਸਿੰਗਲਾ ਵੀ ਹਾਜਰ ਰਹੇ। ਮੁੱਖ ਮੰਤਰੀ ਪੰਜਾਬ ਦੀ ਤਰਫੋਂ ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ ਅਤੇ ਸਰਵਾਈਕਲ ਕੈਂਸਰ ਦੀ ਮੁਢਲੇ ਤੌਰ 'ਤੇ ਪਛਾਣ ਤੇ ਇਲਾਜ ਸਬੰਧੀ ਪ੍ਰੋਗਰਾਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਵੀ ਕੀਤੀ। ਹੋਰ ਪੜ੍ਹੋ: ਮੁਲਾਜ਼ਮਾਂ ਦੇ ਹੱਕ ‘ਚ ਨਿੱਤਰੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਵੀਂ ਇਮਾਰਤ ਦੇ ਵਿੱਚ 4 ਸਟੇਟ ਆਫ਼ ਆਰਟ ਅਪ੍ਰੇਸ਼ਨ ਥੀਏਟਰ, 6 ਬਿਸਤਰਿਆਂ ਦੀ ਸਮਰੱਥਾ ਵਾਲਾ ਆਈ.ਸੀ.ਯੂ ਅਤੇ 4 ਬਿਸਤਰਿਆਂ ਵਾਲਾ ਰਿਕਵਰੀ ਯੂਨਿਟ ਤੋਂ ਇਲਾਵਾ 48 ਜਨਰਲ ਬਿਸਤਰੇ, 12 ਸੈਮੀ ਪ੍ਰਾਈਵੇਟ ਬਿਸਤਰੇ ਅਤੇ 6 ਪ੍ਰਾਈਵੇਟ ਬਿਸਤਰੇ ਉਪਲਬਧ ਹਨ। ਇਸ ਤੋਂ ਇਲਾਵਾ ਇੱਕ ਕਾਨਫਰੰਸ ਰੂਮ, ਆਡੀਟੋਰੀਅਮ,ਲੈਕਚਰ ਹਾਲ, ਡਾਕਟਰਾਂ, ਹਸਪਤਾਲ ਪ੍ਰਬੰਧਕਾਂ ਅਤੇ ਲੇਖਾ ਸ਼ਾਖਾ ਲਈ ਵੀ ਕਮਰੇ ਬਣਾਏ ਗਏ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment