ਸੰਗਰੂਰ: ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ ‘ਚ ਛਾਇਆ ਮਾਤਮ

sangrur
ਸੰਗਰੂਰ: ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਛਾਇਆ ਮਾਤਮ

ਸੰਗਰੂਰ: ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ ‘ਚ ਛਾਇਆ ਮਾਤਮ,ਸੰਗਰੂਰ: ਸੰਗਰੂਰ ਦੇ ਪਿੰਡ ਗੰਢੂਆਂ ਦੇ 36 ਸਾਲ ਦੇ ਇੱਕ ਨੌਜਵਾਨ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਅਤੇ ਇਸ ਦੇ ਪਰਵਾਰ ਦੇ ਕੋਲ 4 ਏਕੜ ਜ਼ਮੀਨ ਸੀ ਜਦੋਂ ਕਿ ਪਰਵਾਰ ‘ਤੇ 11 ਲੱਖ ਰੁਪਏ ਕਰਜ ਸੀ। ਜਿਸ ਦੇ ਚਲਦੇ ਸੁਖਵਿੰਦਰ ਪ੍ਰੇਸ਼ਾਨ ਰਹਿੰਦਾ ਸੀ।

sangrur
ਸੰਗਰੂਰ: ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ ‘ਚ ਛਾਇਆ ਮਾਤਮ

ਮ੍ਰਿਤਕ ਕਿਸਾਨ ਦੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਰਿਵਾਰ ‘ਤੇ ਭਾਰੀ ਕਰਜ ਸੀ, ਜਦੋਂ ਕਿ ਉਨ੍ਹਾਂ ਦੀ ਸਾਰੀ ਦੀ ਸਾਰੀ 4 ਏਕੜ ਜ਼ਮੀਨ ਗਿਰਵੀ ਪਈ ਸੀ। ਜਿਸਦੇ ਚਲਦੇ ਸੁਖਵਿੰਦਰ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਜਿਸ ਤੋਂ ਏਕ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।

sangrur
ਸੰਗਰੂਰ: ਕਰਜੇ ਨੇ ਨਿਗਲਿਆ ਇੱਕ ਹੋਰ ਕਿਸਾਨ, ਪਰਿਵਾਰ ‘ਚ ਛਾਇਆ ਮਾਤਮ

ਜ਼ਿਕਰ ਏ ਖਾਸ ਹੈ ਕਿ ਪੰਜਾਬ ‘ਚ ਸਰਕਾਰ ਬਦਲੀ ਨੂੰ ਕਰੀਬ ਦੋ ਸਾਲ ਹੋਣ ਵਾਲੇ ਹਨ। ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਅੱਜ ਵੀ ਕਰਜ ਦੇ ਹੇਠਾਂ ਦਬੇ ਪੰਜਾਬ ਦੇ ਕਿਸਾਨ ਆਤਮਹੱਤਿਆ ਹੱਤਿਆ ਕਰ ਰਹੇ ਹਨ।

-PTC News