Advertisment

ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

author-image
Jashan A
Updated On
New Update
ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ
Advertisment
ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ,ਲੌਂਗੋਵਾਲ: ਪੰਜਾਬ ‘ਚ ਲਗਾਤਾਰ ਕਰਜੇ ਨੂੰ ਲੈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਸੂਬੇ ਦੇ ਅਨੇਕਾਂ ਹੀ ਕਿਸਾਨ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।ਸਰਕਾਰ ਦੇ ਲੱਖ ਦਾਅਦਿਆਂ ਦੇ ਬਾਵਜੂਦ ਪੰਜਾਬ ‘ਚ ਕਿਸਾਨ ਪਰਿਵਾਰਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ ਚੋਣਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ। ਕਰਜੇ ਨੂੰ ਲੈ ਕੇ ਅਜਿਹਾ ਹੀ ਇੱਕ ਹੋਰ ਮਾਮਲਾ ਲੌਂਗੋਵਾਲ ਦੇ ਪਿੰਡ ਲੋਹਾ ਖੇੜਾਤੋਂ ਸਾਹਮਣੇ ਆਇਆ ਹੈ।, ਜਿਥੇ ਇਕ ਅੰਗਹੀਣ ਕਰਜ਼ਈ ਕਿਸਾਨ ਸ਼ਪਿੰਦਰਪਾਲ ਸਿੰਘ ਦੇ ਪੁੱਤਰ ਨੇ ਆਰਥਿਕ ਤੰਗੀ ਕਾਰਨ ਖੁਦਕਸ਼ੀ ਕਰ ਲਈ ਹੈ। suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ ਮ੍ਰਿਤਕ ਦੀ ਪਹਿਚਾਣ ਰਾਜਿੰਦਰ ਸਿੰਘ ਵਜੋਂ ਹੋਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਕੋਲ ਸਿਰਫ ਡੇਢ ਕਿੱਲਾ ਜ਼ਮੀਨ ਹੈ ਅਤੇ 8-10 ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਦੇ ਚਲਦੇ ਉਕਤ ਨੌਜਵਾਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪਿੰਡ ਸਨਸਨੀ ਫੈਲ ਗਈ 'ਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News-
punjabi-news latest-punjabi-news news-in-punjab sangrur-news suicide-news latest-sangrur-news
Advertisment

Stay updated with the latest news headlines.

Follow us:
Advertisment