ਕਰਜੇ ਨੇ ਨਿਗਲਿਆ ਕਿਸਾਨ ਦਾ ਜਵਾਨ ਪੁੱਤ, ਜਾਣੋ ਮਾਮਲਾ

sangrur
ਕਰਜੇ ਨੇ ਨਿਗਲਿਆ ਕਿਸਾਨ ਦਾ ਜਵਾਨ ਪੁੱਤ, ਜਾਣੋ ਮਾਮਲਾ

ਕਰਜੇ ਨੇ ਨਿਗਲਿਆ ਕਿਸਾਨ ਦਾ ਜਵਾਨ ਪੁੱਤ, ਜਾਣੋ ਮਾਮਲਾ,ਸੰਗਰੂਰ: ਪੰਜਾਬ ‘ਚ ਲਗਾਤਾਰ ਕਰਜੇ ਨੂੰ ਲੈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਸੂਬੇ ਦੇ ਅਨੇਕਾਂ ਹੀ ਕਿਸਾਨ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।ਸਰਕਾਰ ਦੇ ਲੱਖ ਦਾਅਦਿਆਂ ਦੇ ਬਾਵਜੂਦ ਪੰਜਾਬ ‘ਚ ਕਿਸਾਨ ਪਰਿਵਾਰਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।

sangrur
ਕਰਜੇ ਨੇ ਨਿਗਲਿਆ ਕਿਸਾਨ ਦਾ ਜਵਾਨ ਪੁੱਤ, ਜਾਣੋ ਮਾਮਲਾ

ਅਜਿਹੀ ਹੀ ਘਟਨਾ ਪਿੰਡ ਸਤੀਪੁਰਾ ‘ਚ ਸਾਹਮਣੇ ਆਈ ਹੈ, ਜਿਥੇ ਕਿਸਾਨ ਜਸਪਾਲ ਸਿੰਘ ਦੇ 19 ਸਾਲਾਂ ਨੌਜਵਾਨ ਪੁੱਤ ਹਰਮਨਜੀਤ ਸਿੰਘ ਨੇ ਆਪਣੇ ਹੀ ਖੇਤ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।

ਹੋਰ ਪੜ੍ਹੋ:ਮਾਨਸਾ ਦੇ ਪਿੰਡ ਮੌਜੀਆ ਵਿੱਚ ਕਣਕ ਦੇ ਘੱਟ ਝਾੜ ਤੋਂ ਸਦਮੇ ‘ਚ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਮੁਤਾਬਕ ਇਸ ਪਰਿਵਾਰ ‘ਤੇ 5-6 ਲੱਖ ਦਾ ਕਰਜ਼ਾ ਹੈ, ਇਸ ਸਬੰਧੀ ਜਦੋਂ ਭਤੀਜੇ ਹਰਮਨਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਸੀ।

sangrur
ਕਰਜੇ ਨੇ ਨਿਗਲਿਆ ਕਿਸਾਨ ਦਾ ਜਵਾਨ ਪੁੱਤ, ਜਾਣੋ ਮਾਮਲਾ

ਇਸੇ ਪਰੇਸ਼ਨੀ ਦੇ ਚੱਲਦਿਆਂ ਉਸ ਨੇ ਅੱਜ ਖੇਤ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਕੇ ਨੇੜੇ ਹਸਪਤਾਲ ‘ਚ ਪੋਸਟਮਾਟਰਮ ਲਈ ਭੇਜ ਦਿੱਤਾ ਹੈ ਅਤੇ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ।

-PTC News