ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਹੇ ਫਤਿਹਵੀਰ ਲਈ ਹਰਸਿਮਰਤ ਕੌਰ ਬਾਦਲ ਨੇ ਵੀ ਕੀਤੀ ਅਰਦਾਸ, ਕਿਹਾ ਇਹ

ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਹੇ ਫਤਿਹਵੀਰ ਲਈ ਹਰਸਿਮਰਤ ਕੌਰ ਬਾਦਲ ਨੇ ਵੀ ਕੀਤੀ ਅਰਦਾਸ, ਕਿਹਾ ਇਹ,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਲਈ ਜਿਥੇ ਸੂਬੇ ਭਰ ਦੇ ਲੋਕ ਦੁਆਵਾਂ ਕਰ ਰਹੇ ਹਨ, ਉਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਫਤਿਹ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

ਉਹਨਾਂ ਕਿਹਾ ਫਤਿਹ ਛੇਤੀ ਤੋਂ ਛੇਤੀ ਸਹੀ ਸਲਾਮਤ ਬਾਹਰ ਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਫਤਿਹ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ ਹੈ ਕਿ ਪਿਛਲੇ ਦੋ ਦਿਨ ਤੋਂ ਸੰਗਰੂਰ ਦੇ ਭਗਵਾਨਪੁਰਾ ਪਿੰਡ ਵਿੱਚ125 ਫੁੱਟ ਡੂੰਘੀ #ਬੋਰਵੈਲ ਵਿੱਚ ਫਸਿਆ ਦੋ ਸਾਲਾ # ਫਤਹਿਵੀਰ ਸਿੰਘ, ਕੱਲ ਸਵੇਰੇ ਨੂੰ ਬਚਾਏ ਜਾਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ:ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

ਉਸ ਦੀ ਸੁਰੱਖਿਅਤ ਅਤੇ ਆਵਾਜ਼ ਵਾਪਸੀ ਲਈ ਮੇਰੀਆਂ ਪ੍ਰਾਰਥਨਾਵਾਂ ਹਨ। ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ।

ਤਕਰੀਬਨ 64 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

-PTC News