ਆਖਿਰ ਕਦੋਂ “ਫਤਿਹਵੀਰ” ਨੂੰ ਨਿਗਲਣ ਵਾਲਾ ਬੋਰਵੈੱਲ ਹੋਵੇਗਾ ਬੰਦ !

ਆਖਿਰ ਕਦੋਂ “ਫਤਿਹਵੀਰ” ਨੂੰ ਨਿਗਲਣ ਵਾਲਾ ਬੋਰਵੈੱਲ ਹੋਵੇਗਾ ਬੰਦ !,ਸੰਗਰੂਰ: ਸੰਗਰੂਰ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ਵਿਚ ਡਿੱਗੇ 2 ਸਾਲਾ ਮਾਸੂਮ ਫਤਹਿਵੀਰ ਸਿੰਘ ਨੂੰ ਜਿਊਂਦਾ ਬਾਹਰ ਕੱਢਣ ‘ਚ ਅਸਫਲ ਰਹੀ। ਜਿਸ ਕਾਰਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੂਬੇ ਭਰ ਦੇ ਲੋਕਾਂ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਸਨ, ਪਰ ਉਹ ਸਾਡੇ ਵਿਚਕਰ ਨਹੀਂ ਰਿਹਾ।

ਉਸ ਨੂੰ ਲੈ ਕੇ ਲੋਕਾਂ ਦੀਆਂ ਅੱਖਾਂ ਕਾਫੀ ਨਮ ਨਜ਼ਰ ਆਈਆਂ ਪਰ ਬੋਰਵੈੱਲ ‘ਚੋਂ ਕੱਢਣ ਤੋਂ ਬਾਅਦ ਵੀ ਦੋਵੇਂ ਬੋਰਵੈੱਲ ਉੱਥੇ ਖੁੱਲ੍ਹੇ ਨਜ਼ਰ ਆਏ ਜਦਕਿ ਇਕ ਨੂੰ ਬੋਰੀ ਨਾਲ ਬੰਨ੍ਹਿਆ ਹੋਇਆ ਸੀ।

ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸੇ ‘ਚ ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਵੀ.ਪੀ. ਸਿੰਘ ਬਦਨੌਰ

ਵੱਡਾ ਸਵਾਲ ਇਹ ਹੈ ਕਿ ਬੋਰਵੈੱਲ ਇੰਝ ਹੀ ਖੁੱਲ੍ਹਾ ਪਿਆ ਹੈ ਅਤੇ ਇਹ ਕਦੋਂ ਬੰਦ ਹੋਵੇਗਾ। ਪ੍ਰਸ਼ਾਸਨ ਨੂੰ ਸਮੇਂ ਰਹਿੰਦੇ ਹੀ ਠੋਸ ਕਦਮ ਚੁੱਕਦੇ ਹੋਏ ਇਨ੍ਹਾਂ ਦੋਵੇਂ ਬੋਰਵੈੱਲਾਂ ਨੂੰ ਪੂਰਨ ਦੇ ਯਤਨ ਆਰੰਭ ਦੇਣੇ ਚਾਹੀਦੇ ਹਨ ਨਾ ਕਿ ਕਿਸੇ ਹੋਰ ਮੰਦਭਾਗੇ ਹਾਦਸੇ ਦੀ ਉਡੀਕ ਕਰਨੀ ਚਾਹੀਦੀ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਵੱਲੋਂ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।ਜਿਸ ਕਾਰਨ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਸੂਬੇ ਭਰ ‘ਚ ਲੋਕਾਂ ਵੱਲੋਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ। ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ।

-PTC News