20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ

fth
20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ

20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ,ਸੰਗਰੂਰ: ਬੀਤੇ ਦਿਨ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਉਸ ਮੌਕੇ ਹੜਕੰਪ ਮੱਚ ਗਿਆ, ਜਦੋ ਇੱਕ 2 ਸਾਲ ਦਾ ਮਾਸੂਮ ਬੱਚਾ ਫਤਿਹਵੀਰ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਹਾਲਾਂਕਿ ਡਿੱਗਦੇ ਸਮੇਂ ਬੱਚੇ ਦੀ ਮਾਂ ਗਗਨਦੀਪ ਕੌਰ ਨੇ ਉਸ ਨੂੰ ਫੜਨ ਦੀ ਕਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਈ।

fth
20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ

ਬੱਚੇ ਦੀ ਬਚਾਉਣ ਲਈ ਪਿੰਡ ਵਾਸੀਆਂ ਅਤੇ ਰੈਸਕਿਊ ਟੀਮ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਉਥੇ ਬੱਚੇ ਨੂੰ ਬਚਾਉਣ ਲਈ ਆਰਮੀ ਵੀ ਪਹੁੰਚ ਚੁੱਕੀ ਹੈ। ਬੱਚੇ ਕੋਲ ਪਾਈਪ ਜ਼ਰੀਏ ਆਕਸੀਜਨ ਅਤੇ ਵਾਇਰ ਨਾਲ ਕੈਮਰਾ ਪਹੁੰਚਾਇਆ ਗਿਆ ਹੈ।

ਹੋਰ ਪੜ੍ਹੋ:ਫਿਰੋਜ਼ਪੁਰ: Nipah ਵਾਇਰਸ ਦਾ ਮੰਡਰਾਉਣ ਲੱਗਿਆ ਖਤਰਾ, ਹਸਪਤਾਲਾਂ ‘ਚ ਜਾਰੀ ਕੀਤਾ ਹਾਈ ਅਲਰਟ

fth
20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ

ਉਥੇ ਹੀ 20 ਘੰਟਿਆ ਦੀ ਜਦੋ-ਜਹਿਦ ਤੋਂ ਬਾਅਦ ਵੀ ਅਜੇ ਤੱਕ ਸਫਲਤਾ ਹੱਥ ਨਹੀਂ ਲੱਗੀ ਹੈ। ਤੁਹਾਨੂੰ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪਿੰਡ ‘ਚ ਸਨਸਨੀ ਫੇਲ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ।ਸੂਬੇ ਭਰ ‘ਚ ਲੋਕਾਂ ਵੱਲੋਂ ਫਤਿਹਵੀਰ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

fth
20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀ.ਸੀ. ਘਣਸ਼ਿਆਮ ਥੋਰੀ ਅਤੇ ਐੱਸ.ਐੱਸ.ਪੀ. ਸੰਦੀਪ ਗਰਗ ਮੌਕੇ ‘ਤੇ ਪੁੱਜੇ ਹੋਏ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

-PTC News